ਚੀਨ ''ਚ ਇਮਾਰਤ ਢਹਿਣ ਕਾਰਣ 5 ਲੋਕਾਂ ਦੀ ਮੌਤ
Saturday, Aug 29, 2020 - 06:25 PM (IST)

ਬੀਜਿੰਗ (ਭਾਸ਼ਾ)-ਚੀਨ ਦੇ ਸ਼ਾਂਕਸੀ ਸੂਬੇ 'ਚ ਇੱਕ ਰੈਸਟੋਰੈਂਟ ਦੀ ਇਮਾਰਤ ਢਹਿ ਜਾਣ ਕਾਰਣ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਲੋਕ ਮਲਬੇ ਹੇਠ ਦਬ ਗਏ। ਅਧਿਕਾਰੀਆਂ ਨੇ ਦੱਸਿਆ ਕਿ ਲਿਨੁਫੇਨ ਸ਼ਹਿਰ ਵਿੱਚ ਜਿਆਂਗਫੇਨ ਕਾਉਂਟੀ ਵਿੱਚ ਸਵੇਰੇ 9:40 ਵਜੇ ਇਹ ਹਾਦਸਾ ਵਾਪਰਿਆ। ਸ਼ਿੰਹੁਆ ਨਿਊਜ਼ ਏਜੰਸੀ ਮੁਤਾਬਕ 33 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦੋਂ ਕਿ ਇਨ੍ਹਾਂ 'ਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਰੂਪ ਨਾਲ ਜਖ਼ਮੀ ਹੈ। ਬਚਾਅਕਰਮੀ ਦੋ ਮੰਜ਼ਿਲਾ ਇਮਾਰਤ ਦੇ ਮਲਬੇ 'ਚ ਫਸੇ ਹੋਏ ਬਾਕੀ ਲੋਕਾਂ ਦੀ ਭਾਲ ਕਰ ਰਹੇ ਹਨ। ਇਮਾਰਤ ਦੇ ਡਿੱਗਣ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ ਹੈ।