ਰੂਸ ''ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ ਤੇ ਕਈ ਜ਼ਖਮੀ

10/24/2021 8:30:12 AM

ਮਾਸਕੋ (ਵਾਰਤਾ): ਰੂਸ ਦੇ ਕਲਮੀਕੀਆ ਗਣਰਾਜ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਸੜਕ ਹਾਦਸੇ ਵਿਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਐਮਰਜੈਂਸੀ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਅੱਜ ਇੱਥੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਐਤਵਾਰ 2:40 ਵਜੇ ਕਲਮੀਕੀਆ ਗਣਰਾਜ ਦੇ ਇਕ ਹਾਈਵੇਅ 'ਤੇ ਟਰੱਕ ਅਤੇ ਯਾਤਰੀ ਬੱਸ ਦੀ ਟੱਕਰ ਹੋਈ। 

ਪੜ੍ਹੋ ਇਹ ਅਹਿਮ ਖਬਰ- ਗਲਾਸਗੋ 'ਚ ਹੋਣ ਵਾਲੇ ਕੋਪ 26 ਜਲਵਾਯੂ ਸੰਮੇਲਨ ਬਾਰੇ ਮਹੱਤਵਪੂਰਨ ਜਾਣਕਾਰੀ

ਰੂਸ ਦੇ ਐਮਰਜੈਂਸੀ ਮੰਤਰਾਲੇ ਦੀ ਸਥਾਨਕ ਸ਼ਾਖਾ ਤੋਂ ਮਿਲੀ ਸ਼ੁਰੂਆਤੀ ਜਾਣਕਾਰੀ ਮੁਤਾਬਕ ਆਹਮੋ-ਸਾਹਮਣੇ ਦੀ ਹੋਈ ਇਸ ਟੱਕਰ ਵਿਚ ਪੰਜ ਲੋਕਾਂ ਦੀ ਮੌਤ ਹੋਈ ਹੈ। ਹਾਦਸੇ ਵਿਚ ਘੱਟੋ-ਘੱਟ 7 ਲੋਕ ਜ਼ਖਮੀ ਹੋਏ ਹਨ। ਬੱਸ ਰੂਸ ਦੇ ਦਾਗਿਸਤਾਨ ਗਣਰਾਜ ਦੀ ਰਾਜਧਾਨੀ ਮਾਖਚਕਾਲਾ ਤੋਂ ਸੈਂਟ ਪੀਟਰਸਬਰਗ ਜਾ ਰਹੀ ਸੀ। ਇਸ ਵਿਚ ਕੁੱਲ 28 ਯਾਤਰੀ ਸਵਾਰ ਸਨ।

ਨੋਟ- ਰੂਸ ਵਿਚ ਸੜਕ ਹਾਦਸੇ ਵਿਚ 5 ਲੋਕਾਂ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News