ਪਾਕਿਸਤਾਨ ’ਚ ਅਗਵਾ ਦੇ ਮਾਮਲੇ ’ਚ 5 ਨੂੰ ਸੁਣਾਈ ਗਈ ਮੌਤ ਦੀ ਸਜ਼ਾ
Friday, Jan 14, 2022 - 03:59 PM (IST)
ਗਿਲਗਿਤ (ਵਾਰਤਾ) : ਪਾਕਿਸਤਾਨ ਦੇ ਗਿਲਗਿਤ ਵਿਚ ਇਕ ਅੱਤਵਾਦ ਰੋਕੂ ਅਦਾਲਤ ਨੇ ਇਕ ਨੌਜਵਾਨ ਨੂੰ ਅਗਵਾ ਕਰਕੇ ਉਸ ’ਤੇ ਤਸ਼ੱਦਦ ਕਰਨ ਅਤੇ ਉਸ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਦੇ ਦੋਸ਼ ਵਿਚ 5 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿਚ ਸੁਣਵਾਈ ਪੂਰੀ ਹੋਣ ਦੇ ਬਾਅਦ ਇਹ ਫ਼ੈਸਲਾ ਏ.ਟੀ.ਸੀ. ਦੇ ਜੱਜ ਰਹਿਮਤ ਸ਼ਾਹ ਨੇ ਸੁਣਾਇਆ ਹੈ। ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਕੀ ਓਮੀਕਰੋਨ ਖ਼ਿਲਾਫ਼ ਅਸਰਦਾਸ ਸਿੱਧ ਹੋਣਗੀਆਂ ਇਹ 2 ਦਵਾਈਆਂ? WHO ਨੇ ਕੀਤੀ ਸਿਫ਼ਾਰਿਸ਼
ਡੋਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਦੋਸ਼ੀਆਂ ਨੇ 13 ਅਪ੍ਰੈਲ 2020 ਨੂੰ ਦਾਨਯੋਰ ਦੇ ਹਰਮੋਸ਼ ਨਿਵਾਸੀ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਤਸ਼ੱਦਦ ਕੀਤਾ ਸੀ ਅਤੇ ਉਸ ਦਾ ਮੋਬਾਇਲ ਫੋਨ ਅਤੇ ਉਸ ਕੋਲੋਂ 50,000 ਰੁਪਏ ਮੁੱਲ ਦੇ ਕੀਮਤੀ ਪੱਥਰ ਵੀ ਖੋਹ ਲਏ ਸਨਸਨ। ਅਦਾਲਤ ਨੇ ਉਨ੍ਹਾਂ ਦੀਆਂ ਸੰਪਤੀਆਂ ਨੂੰ ਵੀ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ। ਪੰਜਾਂ ਦੋਸ਼ੀਆਂ ਖ਼ਿਲਾਫ਼ ਦਾਨਯੋਰ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਸਾਵਧਾਨ! ਭਾਰਤ 'ਚ ਡੈਲਟਾ ਵੇਰੀਐਂਟ ਕਾਰਨ ਪੈਦਾ ਹੋਏ ਭਿਆਨਕ ਹਾਲਾਤ ਮੁੜ ਸਾਹਮਣੇ ਆਉਣ ਦਾ ਖ਼ਤਰਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।