ਸੋਮਾਲੀਆ ''ਚ ਧਮਾਕਾ, 5 ਦੀ ਮੌਤ ਤੇ 8 ਜ਼ਖਮੀ
Tuesday, Nov 17, 2020 - 09:55 PM (IST)
ਮੋਗਾਦਿਸ਼ੁ-ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੁ 'ਚ ਮੰਗਲਵਾਰ ਨੂੰ ਆਤਮਘਾਤੀ ਧਮਾਕੇ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਪੁਲਸ ਬੁਲਾਰੇ ਦੇ ਹਵਾਲੇ ਵੱਲੋਂ ਦੱਸਿਆ ਕਿ ਇਹ ਧਮਾਕਾ ਇਕ ਰੈਸਟੋਰੈਂਟ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਜੋ ਪੁਲਸ ਅਧਿਕਾਰੀਆਂ ਨਾਲ ਭਰਿਆ ਹੁੰਦਾ ਸੀ। ਇਹ ਹਮਰ ਜਜਾਬ ਜ਼ਿਲੇ 'ਚ ਪੁਲਸ ਅਕੈਡਮੀ ਨੇੜੇ ਸਥਿਤ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਇਸ ਘਟਨਾ 'ਚ ਘਟੋ-ਘੱਟ 6 ਲੋਕਾਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ:- ਰਸ਼ੀਅਨ ਹੈਕਰਸ ਦੇ ਨਿਸ਼ਾਨੇ 'ਤੇ ਹਨ ਭਾਰਤੀ ਕੋਰੋਨਾ ਵੈਕਸੀਨ ਨਿਰਮਾਤਾ : Microsoft