ਪਾਕਿ ''ਚ ਅਲਕਾਇਦਾ ਦੇ 5 ਅੱਤਵਾਦੀਆਂ ਨੂੰ 16-16 ਸਾਲ ਦੀ ਜੇਲ

6/27/2020 1:12:19 AM

ਲਾਹੌਰ - ਪਾਕਿਸਤਾਨ ਦੇ ਪੰਜਾਬ ਸੂਬੇ ਦੀ ਅੱਤਵਾਦ ਰੋਕੂ ਅਦਾਲਤ ਨੇ ਅਲਕਾਇਦਾ ਦੇ 5 ਅੱਤਵਾਦੀਆਂ ਨੂੰ ਅਲੱਗ-ਅਲੱਗ ਦੋਸ਼ਾਂ ਵਿਚ 16-16 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਗੁਜਰਾਂਵਾਲਾ ਦੀ ਅੱਤਾਵਦ ਰੂਕੋ ਅਦਾਲਤ (ਏ. ਟੀ. ਸੀ.) ਨੇ ਵੀਰਵਾਰ ਨੂੰ ਮੁਹੰਮਦ ਯਾਕੂਬ (ਕਮਾਂਡਰ), ਅਬਦੁੱਲਾ ਓਮੈਰ, ਅਹਿਮਦ-ਓਰ-ਰਹਿਮਾਨ, ਆਸਿਮ ਅਕਬਰ ਸਈਦ ਅਤੇ ਮੁਹੰਮਦ ਯੂਸੁਫ ਨੂੰ ਸਜ਼ਾ ਸੁਣਾਈ। ਉਨ੍ਹਾਂ ਨੂੰ ਅੱਤਵਾਦ ਦੀ ਖਾਤਿਰ ਵਿੱਤੀ ਮਦਦ ਪਹੁੰਚਾਉਣ ਦੇ ਲਈ 5 ਸਾਲ, ਵਿਸਫੋਟਕ ਰੱਖਣ ਦੇ ਲਈ 7 ਸਾਲ, ਪਾਬੰਧਿਤ ਸੰਗਠਨ ਅਲਕਾਇਦਾ ਦੇ ਸਹਿਯੋਗ ਦੇ ਲਈ 3 ਸਾਲ ਅਤੇ ਅਲਕਾਇਦਾ ਦਾ ਸਾਹਿਤ ਰੱਖਣ ਲਈ 1 ਸਾਲ ਦੀ ਸਜ਼ਾ ਸੁਣਾਈ ਗਈ।

ਅਦਾਲਤ ਨੇ ਉਨ੍ਹਾਂ ਦੀਆਂ ਨਿੱਜੀ ਜਾਇਦਾਦਾਂ ਜ਼ਬਤ ਕਰਨ ਦਾ ਆਦੇਸ਼ ਦਿੰਦੇ ਹੋਏ ਹਰੇਕ ਦੋਸ਼ੀ 'ਤੇ 1,80,000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ। ਪੰਜਾਬ ਪੁਲਸ ਦੇ ਅੱਤਵਾਦ ਰੂਕੋ ਵਿਭਾਗ (ਸੀ. ਟੀ. ਡੀ.) ਨੇ ਇਕ ਬਿਆਨ ਵਿਚ ਕਿਹਾ ਕਿ ਇਹ ਇਕ ਬਹੁਤ ਹੀ ਅਹਿਮ ਫੈਸਲਾ ਹੈ, ਜਿਸ ਵਿਚ ਅਲਕਾਇਦਾ ਭਾਰਤੀ ਉਪ ਮਹਾਦੀਪ (ਐਕਯੂ. ਆਈ. ਐਸ.) ਦੇ ਅੱਤਵਾਦੀਆਂ ਨੂੰ ਅੱਤਾਵਦ ਦੇ ਵਿੱਤ ਪੋਸ਼ਣ ਦੇ ਦੋਸ਼ ਸਹੀ ਸਾਬਤ ਹੋਣ ਤੋਂ ਬਾਅਦ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸੀ. ਟੀ. ਡੀ. ਨੇ ਇਨਾਂ ਅੱਤਵਾਦੀਆਂ ਨੂੰ ਪਿਛਲੇ ਸਾਲ ਗਿ੍ਰਫਤਾਰ ਕੀਤਾ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਕਰਾਚੀ ਵਿਚ ਖੁਫੀਆ ਥਾਂ ਤੋਂ ਇਸ ਦਾ ਆਨਲਾਈਨ ਅਤੇ ਸਰੀਰਕ ਪ੍ਰਚਾਰ ਅਭਿਆਨ ਚੱਲਾ ਰਹੇ ਸਨ।


Khushdeep Jassi

Content Editor Khushdeep Jassi