ਤੁਰਕੀ 'ਚ 5.9 ਤੀਬਰਤਾ ਦਾ ਭੂਚਾਲ, 68 ਲੋਕ ਜ਼ਖਮੀ (ਤਸਵੀਰਾਂ)
Wednesday, Nov 23, 2022 - 04:55 PM (IST)
ਅੰਕਾਰਾ (ਆਈ.ਏ.ਐੱਨ.ਐੱਸ.): ਤੁਰਕੀ ਦੇ ਉੱਤਰ-ਪੱਛਮੀ ਸੂਬੇ ਦੁਜੇਸ 'ਚ ਬੁੱਧਵਾਰ ਸਵੇਰੇ ਭੂਚਾਲ ਦੇ ਮੱਧਮ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.9 ਮਾਪੀ ਗਈ, ਜਿਸ 'ਚ ਤਕਰੀਬਨ 68 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਦਾ ਦੂਜ ਅਤੇ ਆਲੇ-ਦੁਆਲੇ ਦੇ ਹਸਪਤਾਲਾਂ 'ਚ ਇਲਾਜ ਕੀਤਾ ਜਾ ਰਿਹਾ ਹੈ। ਦੇਸ਼ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਦੇਸ਼ ਦੇ ਟੈਲੀਵਿਜ਼ਨ ਚੈਨਲ ਐਨਟੀਵੀ ਨਾਲ ਗੱਲ ਕਰਦੇ ਹੋਏ ਕਿਹਾ ਕਿ ਭੂਚਾਲ ਦੇ ਡਰ ਤੋਂ ਬਾਲਕੋਨੀ ਤੋਂ ਕੁਝ ਲੋਕ ਜ਼ਖਮੀ ਹੋਏ ਹਨ ਅਤੇ ਭੂਚਾਲ ਤੋਂ ਘਬਰਾ ਕੇ ਬਾਲਕੋਨੀ ਤੋਂ ਛਾਲ ਮਾਰਨ ਵਾਲਾ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਮਕਾਨਾਂ ਅਤੇ ਇਮਾਰਤਾਂ ਨੂੰ ਭਾਰੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਮੰਤਰੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਇਸਤਾਂਬੁਲ ਤੋਂ 200 ਕਿਲੋਮੀਟਰ ਪੂਰਬ 'ਚ ਸਥਿਤ ਦੁਜੇਸ ਸੂਬੇ 'ਚ ਸੀ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਇਲਾਕੇ ਵਿੱਚ ਬਿਜਲੀ ਕੱਟ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਕੁਝ ਇਲਾਕਿਆਂ ਵਿੱਚ ਬਹਾਲ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਸਿਹਤ ਮੰਤਰੀ ਫਹਰਤਿਨ ਕੋਕਾ ਨੇ ਕਿਹਾ ਕਿ ਭੂਚਾਲ 'ਚ ਘੱਟੋ-ਘੱਟ 22 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇੰਡੋਨੇਸ਼ੀਆ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 268 ਹੋਈ, 151 ਅਜੇ ਵੀ ਲਾਪਤਾ
NTV ਨੇ ਫੁਟੇਜ ਦਿਖਾਏ ਕਿ ਲੋਕ ਘਬਰਾ ਕੇ ਇਮਾਰਤਾਂ ਤੋਂ ਬਾਹਰ ਭੱਜ ਰਹੇ ਹਨ ਅਤੇ ਸੜਕਾਂ 'ਤੇ ਭੂਚਾਲ ਦੇ ਝਟਕੇ ਰੁਕਣ ਦੀ ਉਡੀਕ ਕਰ ਰਹੇ ਹਨ। ਤੁਰਕੀ ਦੀ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਅਥਾਰਟੀ (ਏ.ਐੱਫ.ਏ.ਡੀ.) ਮੁਤਾਬਕ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 04:08 ਵਜੇ ਆਇਆ ਅਤੇ ਲਗਾਤਾਰ 106 ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ 1999 'ਚ ਦੁਜੇਸ 'ਚ 7.2 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ 'ਚ ਕਰੀਬ 800 ਲੋਕ ਮਾਰੇ ਗਏ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।