ਨਿਊਜ਼ੀਲੈਂਡ ਵਿਚ ਮਹਿਸੂਸ ਕੀਤੇ ਗਏ 5.9 ਤੀਬਰਤਾ ਦੇ ਭੂਚਾਲ ਦੇ ਝਟਕੇ
Sunday, Nov 24, 2019 - 02:01 PM (IST)
![ਨਿਊਜ਼ੀਲੈਂਡ ਵਿਚ ਮਹਿਸੂਸ ਕੀਤੇ ਗਏ 5.9 ਤੀਬਰਤਾ ਦੇ ਭੂਚਾਲ ਦੇ ਝਟਕੇ](https://static.jagbani.com/multimedia/2019_11image_14_00_481991371untitled.jpg)
ਵੈਲਿੰਗਟਨ- ਨਿਊਜ਼ੀਲੈਂਡ ਵਿਚ ਸ਼ਨੀਵਾਰ ਨੂੰ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 5.9 ਮਾਪੀ ਗਈ ਹੈ। ਦੇਸ਼ ਦੇ ਭੂਚਾਲ ਨਿਗਰਾਨੀ ਵਿਭਾਗ ਜਿਓਨੇਟ ਨੇ ਸ਼ਨੀਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਵਿਚ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਓਨੇਟ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਮੁਤਾਬਕ ਸ਼ਾਮੀਂ 4:34 ਵਜੇ ਆਇਆ। ਭੂਚਾਲ ਦਾ ਕੇਂਦਰ ਜੋ ਕਾਹਾ ਤੋਂ ਕਰੀਬ 50 ਕਿਲੋਮੀਟਰ ਉੱਤਰ-ਪੱਛਮ ਵਿਚ 115 ਕਿਲੋਮੀਟਰ ਦੀ ਗਹਿਰਾਈ 'ਤੇ ਮੌਜੂਦ ਸੀ।