ਇਸਤਾਨਬੁਲ ''ਚ 5.7 ਤੀਬਰਤਾ ਦਾ ਭੂਚਾਲ, ਲੋਕ ਦਹਿਸ਼ਤ ''ਚ

09/26/2019 11:07:56 PM

ਇਸਤਾਨਬੁਲ - ਤੁਰਕੀ ਦੇ ਸਭ ਤੋਂ ਸ਼ਹਿਰ ਇਸਤਾਨਬੁਲ 'ਚ ਵੀਰਵਾਰ ਨੂੰ 5.7 ਤੀਬਰਤਾ ਦਾ ਭੂਚਾਲ ਆਇਆ, ਜਿਸ ਨੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ। ਇਸ ਨਾਲ ਦਹਿਸ਼ਤ 'ਚ ਆਏ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਅਰਥਕਵੇਕ ਰਿਸਰਚ ਇੰਸਟੀਚਿਊਟ ਅਤੇ ਇਸਤਾਨਬੁਲ ਦੀ ਬੋਗਾਜ਼ੀਕੀ ਯੂਨੀਵਰਸਿਟੀ ਆਬਜ਼ਰਵੇਟਰੀ ਨੇ ਆਖਿਆ ਕਿ ਭੂਚਾਲ ਦਾ ਕੇਂਦਰ ਇਸਤਾਨਬੁਲ ਸੂਬੇ ਦੇ ਸਿਲਿਵ੍ਰੀ ਸ਼ਹਿਰ 'ਚ ਸੀ।

PunjabKesari

ਇਸ ਦੀ ਤੀਬਰਤਾ 5.7 ਮਾਪੀ ਗਈ। ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ ਪਰ ਅਨੇਕ ਸਕੂਲਾਂ ਅਤੇ ਦਫਤਰਾਂ ਨੂੰ ਖਾਲੀ ਕਰਾ ਲਿਆ ਗਿਆ। ਮਾਹਿਰਾਂ ਦਾ ਆਖਣਾ ਹੈ ਕਿ ਆਉਣ ਵਾਲੇ ਸਾਲਾਂ 'ਚ ਇਸ ਖੇਤਰ 'ਚ ਭਿਆਨਕ ਭੂਚਾਲ ਆ ਸਕਦਾ ਹੈ।


Khushdeep Jassi

Content Editor

Related News