8ਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਿਆਨ ਮੁਕਾਬਲੇ ''ਚ 48 ਪੰਜਾਬੀ ਬੱਚੇ ਗੁਰਬਾਣੀ ਨਿਹਚਾ ‘ਚ ਮੋਹਰੀ

Tuesday, Aug 10, 2021 - 05:01 PM (IST)

8ਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਿਆਨ ਮੁਕਾਬਲੇ ''ਚ 48 ਪੰਜਾਬੀ ਬੱਚੇ ਗੁਰਬਾਣੀ ਨਿਹਚਾ ‘ਚ ਮੋਹਰੀ

ਰੋਮ (ਕੈਂਥ): ਇਟਲੀ ਵਿੱਚ ਪਿਛਲੇ ਕਈ ਸਾਲਾਂ ਤੋਂ ਰਹਿਣ ਬਸੇਰਾ ਕਰਦੇ ਪੰਜਾਬੀ ਭਾਰਤੀ ਬੱਚਿਆਂ ਨੂੰ ਆਪਣੇ ਮਹਾਨ ਤੇ ਵਿਲੱਖਣ ਸਿੱਖ ਧਰਮ ਨਾਲ ਜੁੜੇ ਰਹਿਣ ਅਤੇ ਲਾਸਾਨੀ ਇਤਿਹਾਸ ਸਮਝਾਉਣ ਤਹਿਤ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਗੁਰਮਿਤ ਗਿਆਨ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਕਲਤੂਰਾ ਸਿੱਖ ਇਟਲੀ, ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਅਤੇ ਗੁਰਲਾਗੋ ਦੀਆ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ। 

ਇਹ ਮੁਕਾਬਲੇ ਵੱਖ ਵੱਖ ਉਮਰ ਦੇ ਤਿੰਨ ਵਰਗਾਂ ਵਿੱਚ ਕਰਵਾਏ ਗਏ। ਕੁਲ 48 ਬੱਚਿਆਂ ਨੇ ਭਾਗ ਲਿਆ। ਭਾਗ ਲੈਣ ਵਾਲਿਆ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨ ਕੀਤਾ ਗਿਆ ਅਤੇ ਪਹਿਲੇ, ਦੂਜੇ ਅਤੇ ਤੀਸਰੇ ਸਥਾਨ 'ਤੇ ਆਉਣ ਵਾਲਿਆ ਬੱਚਿਆਂ ਨੂੰ ਵਿਸ਼ੇਸ਼ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਗਰੁੱਪ ਬੀ (8 ਸਾਲ ਤੋਂ 11 ਸਾਲ) ਪਹਿਲਾ ਸਥਾਨ : ਗੁਰਸਿਫਤ ਕੌਰ ਦੂਜਾ ਸਥਾਨ : ਅਕਾਲਦੀਪ ਸਿੰਘ ਤੀਸਰਾ ਸਥਾਨ : ਗੁਰਨੂਰ ਕੌਰ ,ਗਰੁੱਪ ਸੀ (11 ਸਾਲ ਤੋਂ 14 ਸਾਲ) ਪਹਿਲਾ ਸਥਾਨ : ਗੁਰਜਾਪ ਸਿੰਘ, ਬ੍ਰਹਮਲੀਨ ਕੌਰ, ਮਨਤੌਜ ਸਿੰਘ, ਹਰਜੋਤ ਸਿੰਘ, ਗੁਰਨੀਤ ਕੌਰ ਦੂਜਾ ਸਥਾਨ : ਜਸਦੀਪ ਸਿੰਘ ਤੀਸਰਾ ਸਥਾਨ : ਸਾਹਿਬਜੀਤ ਸਿੰਘ, ਅਕਸਪ੍ਰੀਤ ਸਿੰਘ ਗਰੁੱਪ ਡੀ (14 ਸਾਲ ਤੋਂ ਓਪਨ) ਪਹਿਲਾ ਸਥਾਨ : ਸੁਖਵੀਰ ਸਿੰਘ, ਸੁਖਰਾਜ ਸਿੰਘ, ਸਹਿਜੀਤ ਕੌਰ, ਅਮਰਿੰਦਰਜੀਤ ਕੌਰ ਦੂਜਾ ਸਥਾਨ : ਤਰਮਨਦੀਪ ਸਿੰਘ, ਅਮੁੱਲ ਸਿੰਘ ਤੀਸਰਾ ਸਥਾਨ : ਤਰਨਜੀਤ ਸਿੰਘ ਨੇ ਹਾਸਲ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-  ਅਫਗਾਨਿਸਤਾਨ ਤੋਂ ਭਾਰਤੀਆਂ ਦੀ ਵਾਪਸੀ ਸ਼ੁਰੂ, ਨਵੀਂ ਦਿੱਲੀ ਲਈ ਅੱਜ ਵਿਸ਼ੇਸ਼ ਜਹਾਜ਼ ਭਰੇਗਾ ਉਡਾਣ

ਇਸ ਮੌਕੇ ਸ੍ਰੀ ਅਖੰਡ ਪਾਠ ਸਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਗੁਰਮੁੱਖ ਸਿੰਘ ਜੌਹਲ ਦੇ ਕਵੀਸਰੀ ਜੱਥੇ ਨੇ ਗੁਰ ਇਤਹਾਸ ਨਾਲ ਸੰਗਤਾਂ ਨੂੰ ਜੋੜਿਆ।ਇਸ ਮੌਕੇ ਸਿਮਰਜੀਤ ਸਿੰਘ, ਗੁਰਪੀਤ ਸਿੰਘ ,ਗੁਰਦੇਵ ਸਿੰਘ ,ਸੰਤੋਖ ਸਿੰਘ,ਦਿਲਬਾਗ ਸਿੰਘ ,ਕਰਣਵੀਰ ਸਿੰਘ, ਗੁਰਸਰਨ ਸਿੰਘ ਤੋ ਇਲਾਵਾ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਦੀ ਪ੍ਰਬੰਧਕ ਕਮੇਟੀ ਹਾਜਡਰ ਸੀ।


author

Vandana

Content Editor

Related News