ਅਮਰੀਕਾ ਦੇ ਟੈਕਸਾਸ ''ਚ ਟਰੈਕਟਰ-ਟਰੇਲਰ ''ਚੋਂ ਮਿਲੀਆਂ 45 ਤੋਂ ਵਧੇਰੇ ਲੋਕਾਂ ਦੀਆਂ ਲਾਸ਼ਾਂ, ਫੈਲੀ ਸਨਸਨੀ

Tuesday, Jun 28, 2022 - 09:26 AM (IST)

ਅਮਰੀਕਾ ਦੇ ਟੈਕਸਾਸ ''ਚ ਟਰੈਕਟਰ-ਟਰੇਲਰ ''ਚੋਂ ਮਿਲੀਆਂ 45 ਤੋਂ ਵਧੇਰੇ ਲੋਕਾਂ ਦੀਆਂ ਲਾਸ਼ਾਂ, ਫੈਲੀ ਸਨਸਨੀ

ਸੈਨ ਐਂਟੋਨੀਓ/ਅਮਰੀਕਾ (ਏਜੰਸੀ)- ਅਮਰੀਕਾ ਦੇ ਦੱਖਣ-ਪੱਛਮੀ ਟੈਕਸਾਸ ਦੇ ਸੈਨ ਐਂਟੋਨੀਓ ਵਿੱਚ ਸੋਮਵਾਰ ਨੂੰ ਇੱਕ ਟਰੈਕਟਰ-ਟ੍ਰੇਲਰ ਦੇ ਅੰਦਰ ਘੱਟੋ-ਘੱਟ 46 ਲੋਕ ਮ੍ਰਿਤਕ ਪਾਏ ਗਏ ਅਤੇ 16 ਹੋਰਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਪ੍ਰਵਾਸੀਆਂ ਦੀ ਤਸਕਰੀ ਨਾਲ ਜੁੜੀ ਹੋਣ ਦਾ ਸ਼ੱਕ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਖੀ ਵਿਲੀਅਮ ਮੈਕਮੈਨਸ ਨੇ ਕਿਹਾ ਕਿ ਸ਼ਾਮ 6 ਵਜੇ ਦੇ ਕਰੀਬ ਮਦਦ ਲਈ ਆਵਾਜ਼ ਸੁਣ ਕੇ ਘਟਨਾ ਸਥਾਨ 'ਤੇ ਮੌਜੂਦ ਸ਼ਹਿਰ ਦੇ ਇੱਕ ਕਰਮਚਾਰੀ ਨੂੰ ਸਥਿਤੀ ਦਾ ਅੰਦਾਜ਼ਾ ਹੋਇਆ।

ਇਹ ਵੀ ਪੜ੍ਹੋ: ਜਰਮਨੀ ਦੌਰੇ ਦੌਰਾਨ ਬੋਲੇ PM ਮੋਦੀ, 1975 'ਚ ਲਾਈ ਗਈ ਐਮਰਜੈਂਸੀ ਭਾਰਤ ਦੇ ਜੀਵੰਤ ਲੋਕਤੰਤਰ ’ਤੇ ਇਕ ‘ਕਾਲਾ ਧੱਬਾ’

PunjabKesari

ਜਦੋਂ ਅਧਿਕਾਰੀ ਟਰੈਕਟਰ-ਟਰਾਲੀ ਕੋਲ ਪਹੁੰਚਿਆ ਤਾਂ ਉਸ ਨੇ ਬਾਹਰ ਜ਼ਮੀਨ 'ਤੇ ਲਾਸ਼ ਪਈ ਦੇਖੀ। ਫਾਇਰ ਡਿਪਾਰਟਮੈਂਟ ਦੇ ਮੁਖੀ ਚਾਰਲਸ ਹੁੱਡ ਨੇ ਕਿਹਾ ਕਿ ਗਰਮੀ ਕਾਰਨ ਬੀਮਾਰ ਪਏ ਜਿਨ੍ਹਾਂ 16 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਉਨ੍ਹਾਂ ਵਿੱਚ12 ਬਾਲਗ ਅਤੇ 4 ਬੱਚੇ ਹਨ। ਮਰੀਜ਼ਾਂ ਦੇ ਸਰੀਰ ਤਪ ਰਹੇ ਸਨ ਅਤੇ ਟਰੇਲਰ ਵਿੱਚ ਬਿਲਕੁਲ ਵੀ ਪਾਣੀ ਨਹੀਂ ਸੀ। ਮੈਕਮੈਨਸ ਨੇ ਕਿਹਾ ਕਿ ਇਸ ਮਾਮਲੇ 'ਚ 3 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਕੀ ਉਹ ਮਨੁੱਖੀ ਤਸਕਰੀ ਨਾਲ ਜੁੜੇ ਹੋਏ ਸਨ ਜਾਂ ਨਹੀਂ। ਇਹ ਪਿਛਲੇ ਕੁਝ ਦਹਾਕਿਆਂ ਤੋਂ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿਚ ਮਾਰੇ ਗਏ ਹਜ਼ਾਰਾਂ ਲੋਕਾਂ ਦੀ ਘਟਨਾ ਵਿਚ ਇਹ ਸਭ ਤੋਂ ਘਾਤਕ ਤ੍ਰਾਸਦੀ ਹੋ ਸਕਦੀ ਹੈ। 2017 ਵਿੱਚ, ਸੈਨ ਐਂਟੋਨੀਓ ਵਿਚ ਇੱਕ ਵਾਲਮਾਰਟ ਵਿੱਚ ਇੱਕ ਪਾਰਕ ਕੀਤੇ ਟਰੱਕ ਦੇ ਅੰਦਰ ਫਸਣ ਤੋਂ ਬਾਅਦ 10 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ। 2003 ਵਿੱਚ, ਸੈਨ ਐਂਟੋਨੀਓ ਦੇ ਦੱਖਣ-ਪੂਰਬ ਵਿੱਚ ਇੱਕ ਟਰੱਕ ਵਿੱਚ 19 ਪ੍ਰਵਾਸੀ ਮਿਲੇ ਸਨ।

ਇਹ ਵੀ ਪੜ੍ਹੋ: ਨਿਊਯਾਰਕ ਤੋਂ ਆਈ ਦੁਖਦਾਇਕ ਖ਼ਬਰ: ਭਾਰਤੀ ਮੂਲ ਦੇ ਵਿਅਕਤੀ ਦਾ ਗੋਲੀ ਮਾਰ ਕੇ ਕਤਲ

PunjabKesari


author

cherry

Content Editor

Related News