ਇਜ਼ਰਾਈਲ ਦਾ ਦੋਸ਼, ‘ਗਾਜ਼ਾ ’ਚ ਸੰਯੁਕਤ ਰਾਸ਼ਟਰ ਏਜੰਸੀ ਦੇ 450 ਕਰਮਚਾਰੀ ਅੱਤਵਾਦੀ ਸਮੂਹਾਂ ਦੇ ਮੈਂਬਰ’
Wednesday, Mar 06, 2024 - 04:11 AM (IST)

ਯੇਰੂਸ਼ਲਮ (ਏ. ਐੱਨ. ਆਈ.)– ਇਜ਼ਰਾਈਲ ਨੇ ਫਿਲੀਸਤੀਨ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਏਜੰਸੀ (ਯੂ. ਐੱਨ. ਆਰ. ਡਬਲਿਊ. ਏ.) ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਹੈ ਕਿ ਉਸ ਦੇ 450 ਕਰਮਚਾਰੀ ਗਾਜ਼ਾ ਪੱਟੀ ’ਚ ਅੱਤਵਾਦੀ ਸਮੂਹਾਂ ਦੇ ਮੈਂਬਰ ਹਨ।
ਇਹ ਖ਼ਬਰ ਵੀ ਪੜ੍ਹੋ : ਅੱਜ ਹਜ਼ਾਰਾਂ ਦੀ ਗਿਣਤੀ ’ਚ ਦਿੱਲੀ ਦੇ ਜੰਤਰ-ਮੰਤਰ ਪਹੁੰਚਣਗੇ ਕਿਸਾਨ, ਸੈਕੜੇ ਸੋਸ਼ਲ ਮੀਡੀਆ ਅਕਾਊਂਟਸ ਕੀਤੇ ਬੰਦ
ਇਜ਼ਰਾਈਲ ਦੇ ਮੁੱਖ ਫੌਜੀ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਗਾਰੀ ਨੇ ਕਿਹਾ, ‘‘ਗਾਜ਼ਾ ’ਚ ਕੰਮ ਕਰ ਰਹੇ ਯੂ. ਐੱਨ. ਆਰ. ਡਬਲਿਊ. ਏ. ਦੇ 450 ਤੋਂ ਵੱਧ ਜਵਾਨ ਅੱਤਵਾਦੀ ਸੰਗਠਨਾਂ ਦੇ ਮੈਂਬਰ ਹਨ। ਇਹ ਕੋਈ ਇਤਫ਼ਾਕ ਨਹੀਂ ਹੈ। ਇਹ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਹੈ।’’ ਉਸ ਨੇ ਆਪਣੇ ਦੋਸ਼ ਦੇ ਸਮਰਥਨ ’ਚ ਕੋਈ ਨਾਂ ਜਾਂ ਸਬੂਤ ਪੇਸ਼ ਨਹੀਂ ਕੀਤਾ।
ਦੂਤਘਰ ਵਲੋਂ ਐਡਵਾਈਜ਼ਰੀ ਜਾਰੀ
ਉਥੇ ਇਜ਼ਰਾਈਲ ’ਚ ਸਥਿਤ ਭਾਰਤੀ ਦੂਤਘਰ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਮੌਜੂਦਾ ਸਥਿਤੀ ਤੇ ਸਥਾਨਕ ਸੁਰੱਖਿਆ ਸਲਾਹ ਦੇ ਮੱਦੇਨਜ਼ਰ ਇਜ਼ਰਾਈਲ ’ਚ ਸਾਰੇ ਭਾਰਤੀ ਨਾਗਰਿਕਾਂ, ਖ਼ਾਸ ਤੌਰ ’ਤੇ ਉੱਤਰੀ ਤੇ ਦੱਖਣ ਦੇ ਸਰਹੱਦੀ ਖ਼ੇਤਰਾਂ ’ਚ ਕੰਮ ਕਰਨ ਵਾਲੇ ਜਾਂ ਆਉਣ ਵਾਲੇ ਲੋਕਾਂ ਨੂੰ ਇਜ਼ਰਾਈਲ ਅੰਦਰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।