ਅਮਰੀਕਾ ’ਚ ਗਰਮੀ ਕਾਰਨ 45 ਲੋਕਾਂ ਦੀ ਮੌਤ
Thursday, Jul 01, 2021 - 11:40 AM (IST)

ਵਾਸ਼ਿੰਗਟਨ (ਵਾਰਤਾ) : ਅਮਰੀਕਾ ਦੇ ਓਰੇਗਨ ਸੂਬੇ ਦੇ ਮੁਲਟਨੋਮਾਹ ਕਾਉਂਟੀ ਵਿਚ ਗਰਮ ਮੌਸਮ ਕਾਰਨ 45 ਲੋਕਾਂ ਦੀ ਮੌਤ ਹੋ ਗਈ ਹੈ। ਬੁੱਧਵਾਰ ਨੂੰ ਜਾਰੀ ਇਕ ਬਿਆਨ ਵਿਚ ਦੱਸਿਆ ਗਿਆ ਕਿ ਮੁਲਟਨੋਮਾਹ ਕਾਉਂਟੀ ਮੈਡੀਕਲ ਐਕਜਾਮਿਨਰ ਪ੍ਰੋਗਰਾਮ ਦੀ ਰਿਪੋਰਟ ਵਿਚ 25 ਜੂਨ ਤੋਂ ਲੈ ਕੇ ਹੁਣ ਤੱਕ ਗਰਮੀ ਕਾਰਨ 45 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਬਿਆਨ ਵਿਚ ਕਿਹਾ ਗਿਆ, ‘ਮੌਤ ਦਾ ਸ਼ੁਰੂਆਤੀ ਕਾਰਨ ਹਾਈਪਰਥਰਮੀਆ ਹੈ, ਇਸ ਸਥਿਤੀ ਵਿਚ ਸਰੀਰ ਦਾ ਤਾਪਮਾਨ ਅਸਾਧਾਰਨ ਰੂਪ ਨਾਲ ਬਹੁਤ ਜ਼ਿਆਦਾ ਹੋ ਜਾਂਦਾ ਹੈ। ਇਹ ਸਥਿਤੀ ਵਾਤਾਵਰਣ ਵਿਚ ਜ਼ਿਆਦਾ ਗਰਮੀ ਨੂੰ ਸਰੀਰ ਦੇ ਸਹਿਣ ਨਾ ਕਰ ਪਾਉਣ ਕਾਰਨ ਪੈਦਾ ਹੁੰਦੀ ਹੈ।’.
ਇਹ ਵੀ ਪੜ੍ਹੋ: ਕੈਨੇਡਾ ’ਚ ਭਿਆਨਕ ਗਰਮੀ ਦਾ ਕਹਿਰ, 134 ਮੌਤਾਂ, ਅਮਰੀਕਾ 'ਚ ਵੀ 12 ਲੋਕਾਂ ਨੇ ਗੁਆਈ ਆਪਣੀ ਜਾਨ
ਰਿਪੋਰਟ ਮੁਤਾਬਕ ਸ਼ੁੱਕਰਵਾਰ ਤੋਂ ਹੁਣ ਤੱਕ ਜ਼ਿਆਦਾ ਗਰਮੀ ਦੀ ਸਥਿਤੀ ਨੂੰ ਲੈ ਕੇ ਰਿਕਾਰਡ ਸੰਖਿਆ ਵਿਚ ਐਮਰਜੈਂਸੀ ਕਾਲ ਕੀਤੀਆਂ ਗਈਆਂ ਹਨ। ਜਿਨ੍ਹਾਂ ਲੋਕਾਂ ਦੀ ਗਰਮੀ ਨਾਲ ਮੌਤ ਹੋਈ ਹੈ, ਉਨ੍ਹਾਂ ਦੀ ਉਮਰ 44 ਤੋਂ 97 ਸਾਲ ਦਰਮਿਆਨ ਹੈ। ਬਿਆਨ ਵਿਚ ਦੱਸਿਆ ਗਿਆ ਕਿ ਸਥਿਤੀ ਨੂੰ ਦੇਖਦੇ ਹੋਏ ਸ਼ੁੱਕਰਵਾਰ ਤੋਂ ਸੋਮਵਾਰ ਦਰਮਿਆਨ 3 ਕੂÇਲੰਗ ਸੈਂਟਰ ਸਥਾਪਿਤ ਕੀਤੇ ਹਨ। ਇਸ ਦੇ ਇਲਾਵਾ 9 ਲਾਈਬ੍ਰੇਰੀਆਂ ਦਾ ਇਸਤੇਮਾਲ ਵੀ ਕੂÇਲੰਗ ਸੈਂਟਰ ਦੇ ਰੂਪ ਵਿਚ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਰੀਬ 8,000 ਲੋਕ ਇਨ੍ਹਾਂ ਕੂÇਲੰਗ ਸੈਂਟਰਾਂ ਵਿਚ ਆਏ ਹਨ।
ਇਹ ਵੀ ਪੜ੍ਹੋ: ਕਸ਼ਮੀਰ ’ਤੇ ਆਪਣੇ ਫ਼ੈਸਲੇ ਤੋਂ ਹਟਣ ਤੱਕ ਪਾਕਿਸਤਾਨ ਭਾਰਤ ਨਾਲ ਸਬੰਧ ਬਹਾਲ ਨਹੀਂ ਕਰੇਗਾ: ਇਮਰਾਨ ਖਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।