ਲੀਬੀਆ ''ਚ ਹਿੰਸਾ ਕਾਰਨ ਹੁਣ ਤਕ 443 ਲੋਕਾਂ ਦੀ ਮੌਤ

Thursday, May 09, 2019 - 11:00 AM (IST)

ਲੀਬੀਆ ''ਚ ਹਿੰਸਾ ਕਾਰਨ ਹੁਣ ਤਕ 443 ਲੋਕਾਂ ਦੀ ਮੌਤ

ਤ੍ਰਿਪੋਲੀ— ਸੰਯੁਕਤ ਰਾਸ਼ਟਰ ਸਮਰਥਿਤ ਲੀਬੀਆਈ ਸਰਕਾਰ ਅਤੇ ਖਲੀਫਾ ਹਫਤਾਰ ਦੀ ਅਗਵਾਈ ਵਾਲੀ ਫੌਜ ਵਿਚਕਾਰ ਹੋਈ ਲੜਾਈ 'ਚ ਹੁਣ ਤਕ 443 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 2,110 ਹੋਰ ਲੋਕ ਜ਼ਖਮੀ ਹੋਏ ਹਨ। ਵਿਸ਼ਵ ਸਿਹਤ ਸੰਗਠਨ ਨੇ ਬੁੱਧਵਾਰ ਨੂੰ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। 

ਅਧਿਕਾਰੀਆਂ ਨੇ ਦੱਸਿਆ ਕਿ ਲੀਬੀਆ 'ਚ ਲਗਾਤਾਰ ਵਧ ਰਹੇ ਸੰਕਟ ਕਾਰਨ ਤਕਰੀਬਨ 60 ਹਜ਼ਾਰ ਲੋਕਾਂ ਨੇ ਦੇਸ਼ ਤੋਂ ਬਾਹਰ ਸ਼ਰਣ ਲਈ ਹੈ। ਵਿਸ਼ਵ ਸਿਹਤ ਸੰਗਠਨ ਉਨ੍ਹਾਂ ਲਈ ਸਿਹਤ ਸੇਵਾਵਾਂ ਨੂੰ ਲੈ ਕੇ ਕੰਮ ਕਰ ਰਿਹਾ ਹੈ। ਖਲੀਫਾ ਹਫਤਾਰ ਦੀ ਅਗਵਾਈ ਵਾਲੀ ਫੌਜ ਤ੍ਰਿਪੋਲੀ 'ਤੇ ਕਬਜ਼ਾ ਕਰਨ ਲਈ ਅਪ੍ਰੈਲ ਤੋਂ ਹੀ ਸੰਘਰਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸਾਲ 2011 'ਚ ਕਰਨਲ ਮੁਅੰਮਰ ਗੱਦਾਫੀ ਨੂੰ ਸੱਤਾ ਤੋਂ ਹਟਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਅਸਥਿਰਤਾ ਨਾਲ ਜੂਝ ਰਹੇ ਲੀਬੀਆ 'ਚ ਇਕ ਨਵਾਂ ਸੰਕਟ ਪੈਦਾ ਹੋ ਗਿਆ ਹੈ।


Related News