ਯੂਕੇ ''ਚ ਸਮੁੰਦਰ ਰਾਹੀਂ ਇੱਕ ਦਿਨ ''ਚ ਦਾਖਲ ਹੋਏ 430 ਗੈਰਕਾਨੂੰਨੀ ਪ੍ਰਵਾਸੀ

07/21/2021 2:11:38 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਸਮੁੰਦਰੀ ਪਾਣੀਆਂ ਰਾਹੀਂ ਕਿਸ਼ਤੀਆਂ ਦੀ ਵਰਤੋਂ ਕਰਕੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਵਿੱਚ ਵਾਧਾ ਹੋ ਰਿਹਾ ਹੈ। ਇਸ ਸਬੰਧੀ ਸਰਕਾਰ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਇੱਕ ਦਿਨ ਵਿੱਚ ਘੱਟੋ ਘੱਟ 430 ਪ੍ਰਵਾਸੀਆਂ ਨੇ ਗੈਰ ਕਾਨੂੰਨੀ ਢੰਗ ਨਾਲ ਸਮੁੰਦਰੀ ਚੈੱਨਲ ਨੂੰ ਪਾਰ ਕਰਕੇ ਯੂਕੇ ਵਿੱਚ ਪੈਰ ਧਰਿਆ ਹੈ। ਸੋਮਵਾਰ ਨੂੰ ਦੇਸ਼ ਵਿੱਚ ਦਾਖਲ ਹੋਏ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਨੇ ਸਤੰਬਰ 2020 ਵਿੱਚ ਇੱਕ ਦਿਨ 'ਚ ਆਏ 416 ਪ੍ਰਵਾਸੀਆਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।

ਸਰਕਾਰ ਅਨੁਸਾਰ ਯੂਕੇ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਧ ਰਹੀ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਖਤਰਨਾਕ ਤਰੀਕੇ ਨਾਲ ਭੀੜ ਭਰੀਆਂ ਕਿਸ਼ਤੀਆਂ 'ਤੇ ਯੂਕੇ ਦੇ ਸਮੁੰਦਰੀ ਚੈੱਨਲ ਰਾਹੀਂ ਆਉਂਦੇ ਹਨ। ਅੰਕੜਿਆਂ ਅਨੁਸਾਰ 2020 ਦੀ ਸ਼ੁਰੂਆਤ ਤੋਂ ਇਹਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਜਿਆਦਾਤਰ ਪ੍ਰਵਾਸੀ ਇੰਗਲੈਂਡ ਦੇ ਦੱਖਣੀ ਤੱਟ 'ਤੇ ਕੈਂਟ ਵਿੱਚ ਦਾਖਲ ਹੁੰਦੇ ਹਨ। 

ਪੜ੍ਹੋ ਇਹ ਅਹਿਮ ਖਬਰ - ਯੂਕੇ: ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਘਟਾਉਣ ਲਈ ਫਰਾਂਸ ਨਾਲ 54 ਮਿਲੀਅਨ ਪੌਂਡ ਦਾ ਸਮਝੌਤਾ

ਅੰਕੜਿਆਂ ਅਨੁਸਾਰ ਪਿਛਲੇ ਸਾਲ ਯੂਰਪ ਤੋਂ ਚੈਨਲ ਪਾਰ ਕਰ ਕੇ ਖਤਰਨਾਕ ਰਸਤੇ ਨੂੰ ਸਮੁੰਦਰੀ ਜਹਾਜ਼ਾਂ, ਕਿਸ਼ਤੀਆਂ ਨਾਲ ਪਾਰ ਕਰਕੇ ਲੱਗਭਗ 8,500 ਲੋਕ ਬ੍ਰਿਟੇਨ ਵਿੱਚ ਪਹੁੰਚੇ ਅਤੇ ਇਹ ਜ਼ਿਆਦਾਤਰ ਕ੍ਰਾਸਿੰਗ ਫਰਾਂਸ ਵਿੱਚ ਸ਼ੁਰੂ ਹੁੰਦੀ ਹੈ। ਯੂਕੇ ਸਰਕਾਰ ਦੁਆਰਾ ਸਮੁੰਦਰੀ ਰਾਸਤੇ ਰਾਹੀਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵੱਧ ਰਹੀ ਗਿਣਤੀ ਨਾਲ ਨਜਿੱਠਣ ਲਈ ਕਾਨੂੰਨੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।


Vandana

Content Editor

Related News