ਸੂਡਾਨ ਦੀ ਰਾਜਧਾਨੀ ਖਾਰਤੂਮ 'ਚ ਡਰੋਨ ਹਮਲੇ 'ਚ 43 ਲੋਕਾਂ ਦੀ ਮੌਤ

Monday, Sep 11, 2023 - 12:54 PM (IST)

ਸੂਡਾਨ ਦੀ ਰਾਜਧਾਨੀ ਖਾਰਤੂਮ 'ਚ ਡਰੋਨ ਹਮਲੇ 'ਚ 43 ਲੋਕਾਂ ਦੀ ਮੌਤ

ਕਾਹਿਰਾ (ਭਾਸ਼ਾ)- ਦੇਸ਼ 'ਤੇ ਕੰਟਰੋਲ ਲਈ ਸੂਡਾਨ ਦੀ ਫੌਜ ਅਤੇ ਅਰਧ ਸੈਨਿਕ ਬਲਾਂ ਵਿਚਾਲੇ ਜਾਰੀ ਸੰਘਰਸ਼ ਦਰਮਿਆਨ ਰਾਜਧਾਨੀ ਖਾਰਤੂਮ ਦੇ ਦੱਖਣੀ ਹਿੱਸੇ ਵਿੱਚ ਇੱਕ ਬਾਜ਼ਾਰ ਵਿੱਚ ਐਤਵਾਰ ਨੂੰ ਡਰੋਨ ਹਮਲੇ ਵਿੱਚ ਘੱਟੋ-ਘੱਟ 43 ਲੋਕ ਮਾਰੇ ਗਏ। ਵਰਕਰਾਂ ਅਤੇ ਮੈਡੀਕਲ ਕਰਮਚਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੂਡਾਨ ਡਾਕਟਰਜ਼ ਯੂਨੀਅਨ ਨੇ ਇਕ ਬਿਆਨ 'ਚ ਕਿਹਾ ਕਿ ਖਾਰਤੂਮ ਦੇ 'ਮੇ' ਇਲਾਕੇ ਵਿਚ ਹੋਏ ਹਮਲੇ 'ਚ 55 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਬਸ਼ੀਰ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਹੈ।

ਇਹ ਵੀ ਪੜ੍ਹੋ: ਬ੍ਰਿਟਿਸ਼ PM ਰਿਸ਼ੀ ਸੁਨਕ ਦਾ ਦਿਲ ਨੂੰ ਛੂਹ ਲੈਣ ਵਾਲਾ ਅੰਦਾਜ਼, ਗੋਡਿਆਂ ਭਾਰ ਬੈਠ ਕੇ ਕੀਤੀ ਸ਼ੇਖ ਹਸੀਨਾ ਨਾਲ ਗੱਲ

ਮਨੁੱਖੀ ਸਹਾਇਤਾ ਪ੍ਰਦਾਨ ਕਰਾਉਣ ਵਿੱਚ ਲੱਗੇ ਇੱਕ ਕਾਰਕੁਨ ਸਮੂਹ 'ਰੇਜਿਸਸਟੈਂਸ ਕਮੇਟੀ' ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਇਕ ਫੁਟੇਜ ਵਿੱਚ ਹਸਪਤਾਲ ਦੇ ਖੁੱਲੇ ਕੰਪਲੈਕਸ ਵਿਚ ਚਿੱਟੀ ਚਾਦਰ ਵਿੱਚ ਲਪੇਟੀਆਂ ਲਾਸ਼ਾਂ ਨੂੰ ਦੇਖਿਆ ਜਾ ਸਕਦਾ ਹੈ। ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ (ਆਰ.ਐੱਸ.ਐੱਫ.) ਨੇ ਐਤਵਾਰ ਦੇ ਹਮਲੇ ਲਈ ਸੁਡਾਨ ਦੀ ਹਵਾਈ ਸੈਨਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ, ਇਸ ਦਾਅਵੇ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਕਰਨਾ ਤੁਰੰਤ ਸੰਭਵ ਨਹੀਂ ਹੋ ਸਕਿਆ ਹੈ। ਸੂਡਾਨ ਵਿੱਚ ਅਪ੍ਰੈਲ ਦੇ ਮੱਧ ਤੋਂ ਹਿੰਸਾ ਜਾਰੀ ਹੈ।

ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 6 ਲੋਕਾਂ ਦੀ ਮੌਤ, 57 ਜ਼ਖ਼ਮੀ

ਉਥੇ, ਜਨਰਲ ਅਬਦੇਲ ਫਤਾਹ ਬੁਰਹਾਨ ਦੀ ਅਗਵਾਈ ਵਾਲੀ ਦੇਸ਼ ਦੀ ਫੌਜ ਅਤੇ ਜਨਰਲ ਮੁਹੰਮਦ ਹਮਦਾਨ ਡਾਗਲੋ ਦੀ ਅਗਵਾਈ ਵਾਲੇ ਅਰਧ ਸੈਨਿਕ ਬਲ ਆਰ.ਐੱਸ.ਐਫ. ਵਿਚਕਾਰ ਤਣਾਅ ਅਪ੍ਰੈਲ ਵਿਚ ਲੜਾਈ ਵਿਚ ਬਦਲ ਗਿਆ। ਉਦੋਂ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿਚ ਸੰਘਰਸ਼ ਫੈਲ ਗਿਆ ਹੈ ਅਤੇ ਖਾਰਤੂਮ ਇੱਕ ਸ਼ਹਿਰੀ ਲੜਾਈ ਦਾ ਮੈਦਾਨ ਬਣ ਗਿਆ ਹੈ।

ਇਹ ਵੀ ਪੜ੍ਹੋ: ਕੈਨੇਡਾ ’ਚ ਵਧੇ ਪੰਜਾਬੀ ਕੁੜੀਆਂ ਦੇ ਜਿਣਸੀ ਸ਼ੋਸ਼ਣ ਦੇ ਮਾਮਲੇ, ਮੁੰਡਿਆਂ ਨੂੰ ਧੱਕਿਆ ਜਾ ਰਹੈ ਡਰੱਗਜ਼ ਦੇ ਧੰਦੇ ’ਚ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News