ਓਟਾਵਾ ''ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਦੇ 43 ਮਾਮਲੇ, ਲੋਕਾਂ ਨੂੰ ਕੀਤੀ ਗਈ ਇਹ ਅਪੀਲ

Tuesday, Jan 26, 2021 - 04:26 PM (IST)

ਓਟਾਵਾ- ਕੋਰੋਨਾ ਵਾਇਰਸ ਦਾ ਨਵਾਂ ਰੂਪ ਬਹੁਤ ਖ਼ਤਰਨਾਕ ਹੈ ਤੇ ਇਸ ਦੇ ਮਾਮਲੇ ਬਹੁਤ ਸਾਰੇ ਦੇਸ਼ਾਂ ਵਿਚ ਸਾਹਮਣੇ ਆਏ ਹਨ। ਕੈਨੇਡਾ ਵੀ ਇਸ ਤੋਂ ਬਚਿਆ ਨਹੀਂ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਓਂਟਾਰੀਓ ਸੂਬੇ ਵਿਚ ਕੋਰੋਨਾ ਦੇ ਨਵੇਂ ਰੂਪ ਦੇ 43 ਮਾਮਲੇ ਦਰਜ ਹੋਏ ਹਨ। ਸੂਬਾ ਸਰਕਾਰ ਵਲੋਂ ਲੋਕਾਂ ਨੂੰ ਸਮਾਜਕ ਦੂਰੀ ਬਣਾ ਕੇ ਰੱਖਣ ਤੇ ਮਾਸਕ ਪਾਉਣ ਦੀ ਅਪੀਲ ਕੀਤੀ ਗਈ ਹੈ। 

ਮੁੱਖ ਸਿਹਤ ਅਧਿਕਾਰੀ ਡਾਕਟਰ ਡੇਵਿਡ ਵਿਲੀਅਮਜ਼ ਨੇ ਸੋਮਵਾਰ ਸਵੇਰੇ ਕੁੱਲ 34 ਮਾਮਲਿਆਂ ਸਬੰਧੀ ਜਾਣਕਾਰੀ ਦਿੱਤੀ ਸੀ। ਇਸ ਦੇ ਬਾਅਦ ਯਾਰਕ ਅਤੇ ਟੋਰਾਂਟੋ ਵਿਚ ਵੀ ਇਸ ਨਵੇਂ ਕੋਰੋਨਾ ਸਟ੍ਰੇਨ ਦੇ 9 ਹੋਰ ਮਾਮਲੇ ਮਿਲੇ ਹਨ। ਪਿਛਲੇ ਵੀਰਵਾਰ ਤੋਂ ਬਾਅਦ ਇੱਥੇ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਵੀਰਵਾਰ ਤੱਕ ਇਨ੍ਹਾਂ ਮਾਮਲਿਆਂ ਦੀ ਗਿਣਤੀ 15 ਦੱਸੀ ਜਾ ਰਹੀ ਸੀ। 

ਦੱਸ ਦਈਏ ਕਿ ਵਾਇਰਸ ਦਾ ਇਹ ਸਟ੍ਰੇਨ ਯੂ. ਕੇ. ਵਿਚ ਫੈਲਿਆ ਹੈ ਤੇ ਪਿਛਲੇ ਸਾਲ ਉੱਥੇ ਇਸ ਦੇ ਮਾਮਲੇ ਸਾਹਮਣੇ ਆਏ ਸਨ। ਇਸ ਦੇ ਬਾਅਦ ਬਹੁਤ ਸਾਰੇ ਦੇਸ਼ਾਂ ਨੇ ਯੂ. ਕੇ. ਲਈ ਹਵਾਈ ਉਡਾਣਾਂ 'ਤੇ ਰੋਕ ਲਾ ਦਿੱਤੀ ਸੀ। ਇਸ ਤੋਂ ਪਹਿਲਾਂ ਜਿਹੜੇ ਲੋਕ ਯੂ. ਕੇ. ਤੋਂ ਕੈਨੇਡਾ ਪਰਤੇ ਸਨ, ਉਨ੍ਹਾਂ ਕਾਰਨ ਕੋਰੋਨਾ ਦਾ ਨਵਾਂ ਸਟ੍ਰੇਨ ਕੈਨੇਡਾ ਵਿਚ ਪੈਰ ਪਸਾਰ ਰਿਹਾ ਹੈ। 
ਦੱਸ ਦਈਏ ਕਿ ਯਾਰਕ ਰੀਜਨ ਤੋਂ 15, ਟੋਰਾਂਟੋ ਤੋਂ 10, ਸਿਮਕੋਈ ਤੋਂ 7 ਪੀਲ ਤੋਂ 3 ਦੁਰਹਾਮ ਤੋਂ 3 ਅਤੇ ਓਟਾਵਾ ਤੋਂ 3  ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਾਮਲੇ ਦਰਜ ਹੋਏ ਹਨ। 


Lalita Mam

Content Editor

Related News