ਪੇਰੂ ''ਚ ਕਿਸਾਨਾਂ ਨੂੰ ਮਿਲੀ ''ਮੱਕੜੀ-ਦੇਵਤਾ'' ਦੀ 3200 ਸਾਲ ਪੁਰਾਣੀ ਪੇਟਿੰਗ

Saturday, Apr 03, 2021 - 01:56 AM (IST)

ਪੇਰੂ ''ਚ ਕਿਸਾਨਾਂ ਨੂੰ ਮਿਲੀ ''ਮੱਕੜੀ-ਦੇਵਤਾ'' ਦੀ 3200 ਸਾਲ ਪੁਰਾਣੀ ਪੇਟਿੰਗ

ਲੀਮਾ - ਪਿਛਲੇ ਸਾਲ ਪੇਰੂ ਦੇ ਲਾ ਲਿਬਾਰਟਡ ਖੇਤਰ ਵਿਚ ਸਥਾਨਕ ਕਿਸਾਨਾਂ ਨੂੰ ਇਕ ਪ੍ਰਾਚੀਨ ਧਾਰਮਿਕ ਥਾਂ ਦੇ ਅਵਸ਼ੇਸ਼ ਮਿਲੇ ਜਿਨ੍ਹਾਂ 'ਤੇ ਇਕ ਵੱਡਾ ਜਿਹਾ ਮਿਊਰਲ (ਕੰਧ 'ਤੇ ਬਣੀ ਪੇਟਿੰਗ) ਮਿਲਿਆ ਸੀ। ਖੋਜਕਾਰਾਂ ਨੇ ਹੁਣ ਪਤਾ ਲਾਇਆ ਹੈ ਕਿ ਇਹ ਪੇਂਟਿੰਗ 3200 ਸਾਲ ਪੁਰਾਣੀ ਹੈ ਅਤੇ ਇਸ ਵਿਚ ਮੱਕੜੀ-ਦੇਵਤਾ ਚਾਕੂ ਫੜੀ ਦਿੱਖ ਰਹੇ ਹਨ। ਗਾਰਡੀਅਨ ਦੀ ਇਕ ਰਿਪੋਰਟ ਮੁਤਾਬਕ ਅਣਜਾਣੇ ਵਿਚ ਇਸ ਥਾਂ ਦਾ 60 ਫੀਸਦੀ ਹਿੱਸਾ ਕਿਸਾਨਾਂ ਦੇ ਉਪਕਰਣਾਂ ਨਾਲ ਖਰਾਬ ਹੋ ਗਿਆ ਹੈ। ਹੁਣ ਇਸ ਥਾਂ ਨੂੰ ਸੁਰੱਖਿਅਤ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਇਹ ਵੀ ਪੜੋ - ਔਰਤਾਂ ਨੂੰ ਮਰਦਾਂ ਦੀ ਬਰਾਬਰੀ ਕਰਨ 'ਚ ਲੱਗਣਗੇ 135 ਸਾਲ, ਭਾਰਤ 'ਚ ਹਾਲਾਤ ਰਵਾਂਡਾ ਤੋਂ ਵੀ ਖਰਾਬ

PunjabKesari

ਅਗੂਸਟੋ ਐਨ ਵੀਜ਼ ਫਾਊਂਡੇਸ਼ਨ ਦੇ ਪੁਰਾਤੱਤਵ ਡਾਇਰੈਕਟਰ ਰੇਗਯੁਲੋ ਫ੍ਰੈਂਕੋ ਜਾਰਡਨ ਨੇ ਆਖਿਆ ਹੈ ਕਿ ਇਸ ਨੂੰ ਕਿਊਪਿਸਨੀਕ ਸੱਭਿਅਤਾ ਵਿਚ ਬਣਾਇਆ ਗਿਆ ਹੋਵੇਗਾ ਅਤੇ ਨਦੀ ਨੇੜੇ ਹੋਣ ਕਾਰਣ ਮੰਨਿਆ ਜਾ ਰਿਹਾ ਹੈ ਕਿ ਪਾਣੀ ਦੇ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੋਵੇਗੀ। ਉਨ੍ਹਾਂ ਪੇਰੂ ਦੀ ਇਕ ਅਖਬਾਰ 'ਲਾ ਰਿਪਬਲਿਕਾ' ਨੂੰ ਦੱਸਿਆ ਕਿ ਇਥੇ ਹਜ਼ਾਰਾਂ ਸਾਲ ਪਹਿਲਾਂ ਸਮਾਰੋਹ ਆਯੋਜਿਤ ਕੀਤੇ ਜਾਂਦੇ ਹੋਣਗੇ। ਇਥੇ ਬਣੀ ਮੱਕੜੀ ਦਾ ਸਬੰਧ ਪਾਣੀ ਨਾਲ ਹੈ ਅਤੇ ਇਹ ਪੁਰਾਤਨ ਸੱਭਿਅਤਾ ਵਿਚ ਅਹਿਮ ਜੀਵ ਸੀ।

ਇਹ ਵੀ ਪੜੋ ਕੋਰੋਨਾ : ਅਮਰੀਕਾ 'ਚ ਮਿਲੇ UK ਵੈਰੀਐਂਟ ਦੇ 11 ਹਜ਼ਾਰ ਮਾਮਲੇ, ਮਾਹਿਰਾਂ ਨੇ ਜਤਾਈ ਚਿੰਤਾ

PunjabKesari

ਹੋ ਸਕਦਾ ਹੈ ਕਿ ਜਨਵਰੀ ਤੋਂ ਮਾਰਚ ਵਿਚਾਲੇ ਜਦ ਮੀਂਹ ਪੈਂਦਾ ਸੀ ਤਾਂ ਇਥੇ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੋਵੇਗਾ। ਲੀਮਾ ਮਿਊਜਿਯੋ ਲਾਰਕੋ ਮਿਊਜ਼ੀਅਮ ਇਸ ਸੱਭਿਅਤਾ ਵਿਚ ਇਲਾਕੇ ਦੇ ਸਭ ਤੋਂ ਪਹਿਲੇ ਮੰਦਰ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਜਾਨਵਰਾਂ, ਫਲਾਂ, ਇਨਸਾਨੀ ਸਿਰਾਂ ਅਤੇ ਘਰਾਂ ਦੇ ਆਕਾਰ ਵਿਚ ਭਾਂਡੇ ਬਣਾਏ ਜਾਂਦੇ ਸਨ। ਕੁਝ 'ਤੇ ਮੱਕੜੀਆਂ ਦਿੱਖਦੀਆਂ ਹਨ ਜਿਨ੍ਹਾਂ ਨੂੰ ਮੀਂਹ, ਖੇਤੀਬਾੜੀ ਅਤੇ ਬਲੀ ਨਾਲ ਜੋੜਿਆ ਗਿਆ ਹੈ। ਇਸ ਕਾਮਪਲੈਕਸ ਦੀ ਖੋਜ ਨਾਲ ਜੁੜੇ ਪੁਰਾਤੱਤਵ ਫੇਰੇਨ ਕਾਸਿਲੋ ਨੇ ਦੱਸਿਆ ਕਿ ਇਸ ਵਿਚ ਕੋਨ ਦੇ ਨਾਲ ਕੰਧਾਂ ਹਨ।

ਇਹ ਵੀ ਪੜੋ ਜ਼ਮੀਨ ਅੰਦਰ ਤਬੂਤ 'ਚ 50 ਘੰਟੇ ਤੱਕ ਜਿਉਂਦਾ ਦਫਨ ਰਿਹਾ ਇਹ YouTuber, ਵੀਡੀਓ ਵਾਇਰਲ


author

Khushdeep Jassi

Content Editor

Related News