ਪਾਕਿ: ਭਾਰੀ ਮੀਂਹ ਕਾਰਨ ਕਰਾਚੀ ''ਚ ਹੁਣ ਤੱਕ 42 ਲੋਕਾਂ ਦੀ ਮੌਤ

Wednesday, Aug 14, 2019 - 04:59 PM (IST)

ਪਾਕਿ: ਭਾਰੀ ਮੀਂਹ ਕਾਰਨ ਕਰਾਚੀ ''ਚ ਹੁਣ ਤੱਕ 42 ਲੋਕਾਂ ਦੀ ਮੌਤ

ਕਰਾਚੀ— ਪਾਕਿਸਤਾਨ 'ਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਇਸ ਤੇਜ਼ ਵਰਖਾ ਕਾਰਨ ਸਿੰਧ ਸੂਬੇ ਦੇ ਕਰਾਚੀ 'ਚ ਸ਼ਹਿਰ 'ਚ 42 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੁਲਸ ਵਲੋਂ ਕਿਹਾ ਗਿਆ ਹੈ ਕਿ ਸ਼ਨੀਵਾਰ ਤੋਂ ਲਗਾਤਾਰ ਵਰਖਾ ਕਾਰਨ ਘੱਟ ਤੋਂ ਘੱਟ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 46 ਹੋਰ ਲੋਕ ਜ਼ਖਮੀ ਹੋ ਗਏ ਹਨ।

ਸਰਕਾਰੀ ਅਧਿਕਾਰੀਆਂ ਵਲੋਂ ਦਿੱਤੀ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਸਿੰਧ ਸੂਬੇ ਦੇ ਦੱਖਣ 'ਚ ਮੀਂਹ ਨਾਲ ਸਬੰਧਤ ਘਟਨਾਵਾਂ 'ਚ 28 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਜੁਲਾਈ ਦੇ ਆਖਰੀ ਹਫਤੇ ਤੋਂ ਸ਼ੁਰੂ ਹੋਈ ਮਾਨਸੂਨ ਕਾਰਨ ਮੀਂਹ ਨਾਲ ਸਬੰਧਤ ਘਟਨਾਵਾਂ 'ਚ ਹੁਣ ਤੱਕ 42 ਲੋਕਾਂ ਦੀ ਮੌਤ ਹੋਈ ਹੈ। ਕਰਾਚੀ ਦੇ ਮੇਅਰ ਵਸੀਮ ਅਖਤਰ ਨੇ ਮੀਡੀਆ ਨੂੰ ਮੰਗਲਵਾਰ ਨੂੰ ਕਿਹਾ ਕਿ ਮੀਂਹ ਨੇ ਸ਼ਹਿਰ 'ਚ ਬਹੁਤ ਤਬਾਹੀ ਮਚਾਈ ਹੈ। ਇਲਾਕੇ 'ਚ ਪੁਲਸ ਵਲੋਂ ਮਾਰੇ ਗਏ ਲੋਕਾਂ ਸਬੰਧੀ ਮਾਮਲੇ ਦਰਜ ਕੀਤੇ ਜਾ ਰਹੇ ਹਨ।


author

Baljit Singh

Content Editor

Related News