ਸ਼੍ਰੀਲੰਕਾ ਬੰਬ ਧਮਾਕਿਆਂ ''ਚ ਮਾਰੇ ਗਏ ਸਨ 42 ਵਿਦੇਸ਼ੀ ਨਾਗਰਿਕ

04/30/2019 2:37:33 PM

ਕੋਲੰਬੋ— ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਈਸਟਰ ਮੌਕੇ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ 'ਚ ਹੁਣ ਤਕ 42 ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚੋਂ 11 ਭਾਰਤੀ ਹਨ। ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਸੋਮਵਾਰ ਨੂੰ 29 ਅਪ੍ਰੈਲ ਨੂੰ ਹਮਲਿਆਂ 'ਚ ਮਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਵਧ ਕੇ 42 ਹੋ ਗਈ ਹੈ। 

ਬਿਆਨ 'ਚ ਕਿਹਾ ਗਿਆ ਹੈ ਕਿ ਮਰਨ ਵਾਲੇ ਵਿਦੇਸ਼ੀ ਨਾਗਰਿਕਾਂ 'ਚ ਚੀਨ ਦੇ 4, ਭਾਰਤ ਦੇ 11, ਡੈਨਮਾਰਕ ਦੇ 3, ਬੰਗਲਾਦੇਸ਼ , ਅਮਰੀਕਾ, ਜਾਪਾਨ, ਨੀਦਰਲੈਂਡ, ਪੁਰਤਗਾਲ ਅਤੇ ਸਵਿਟਜ਼ਰਲੈਂਡ ਦੇ ਇਕ-ਇਕ ਨਾਗਰਿਕ ਸਨ। ਇਨ੍ਹਾਂ ਤੋਂ ਇਲਾਵਾ ਸਾਊਦੀ ਅਰਬ, ਸਪੇਨ, ਤੁਰਕੀ ਦੇ ਦੋ-ਦੋ ਅਤੇ ਬ੍ਰਿਟੇਨ ਦੇ 6 ਨਾਗਰਿਕ ਸ਼ਾਮਲ ਹਨ। ਕਿਹਾ ਗਿਆ ਹੈ ਕਿ ਵਿਦੇਸ਼ੀਆਂ 'ਚੋਂ 12 ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ ਅਤੇ ਉਨ੍ਹਾਂ ਦੀਆਂ ਲਾਸ਼ਾਂ ਕੋਲੰਬੋ ਪੁਲਸ ਦੇ ਮੁਰਦਾਘਰਾਂ 'ਚ ਰੱਖੀਆਂ ਗਈਆਂ ਹਨ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ 40 ਵਿਦੇਸ਼ੀ ਨਾਗਰਿਕਾਂ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ ਸੀ।  


Related News