ਨਾਈਜੀਰੀਆ ’ਚ ਸੁਰੱਖਿਆ ਫੋਰਸਾਂ ਦੀ ਮੁਹਿੰਮ ’ਚ 40 ਅੱਤਵਾਦੀ ਢੇਰ
Friday, May 05, 2023 - 11:57 PM (IST)

ਲਾਗੋਸ (ਯੂ. ਐੱਨ. ਆਈ.) : ਨਾਈਜੀਰੀਆ ਦੇ ਪੂਰਬ ਉੱਤਰ ਖੇਤਰ 'ਚ ਸਰਕਾਰੀ ਸੁਰੱਖਿਆ ਫੋਰਸਾਂ ਦੀਆਂ ਮੁਹਿੰਮਾਂ ਵਿੱਚ ਘੱਟੋ-ਘੱਟ 40 ਕੱਟੜਪੰਥੀ ਅੱਤਵਾਦੀ ਮਾਰੇ ਗਏ। ਫੌਜ ਦੇ ਬੁਲਾਰੇ ਮੂਸਾ ਦਾਨਮਾਦਾਮੀ ਨੇ ਦੱਸਿਆ ਕਿ ਪਿਛਲੇ 2 ਹਫ਼ਤਿਆਂ 'ਚ ਸੁਰੱਖਿਆ ਫੋਰਸਾਂ ਦੀ ਮੁਹਿੰਮ ਵਿੱਚ 40 ਅੱਤਵਾਦੀ ਮਾਰੇ ਗਏ ਹਨ।
ਇਹ ਵੀ ਪੜ੍ਹੋ : ਉਪ ਰਾਸ਼ਟਰਪਤੀ ਧਨਖੜ ਪਹੁੰਚੇ ਲੰਡਨ, ਭਲਕੇ ਪ੍ਰਿੰਸ ਚਾਰਲਸ-III ਦੇ ਤਾਜਪੋਸ਼ੀ ਸਮਾਰੋਹ 'ਚ ਹੋਣਗੇ ਸ਼ਾਮਲ
ਉਨ੍ਹਾਂ ਦੱਸਿਆ ਕਿ ਫੌਜੀਆਂ ਨੇ ਅਸ਼ਾਂਤ ਖੇਤਰ ਤੋਂ 131 ਅਗਵਾ ਲੋਕਾਂ ਨੂੰ ਛੁਡਵਾਇਆ ਵੀ ਹੈ। ਬੁਲਾਰੇ ਨੇ ਦੱਸਿਆ ਕਿ ਕੱਟੜਪੰਥੀ ਸਮੂਹ ਬੋਕੋ ਹਰਾਮ ਦੇ 510 ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਵੱਖ-ਵੱਖ ਸਥਾਨਾਂ ’ਤੇ ਸਰਕਾਰੀ ਫੌਜੀਆਂ ਦੇ ਸਾਹਮਣੇ ਆਤਮਸਮਰਪਣ ਕੀਤਾ। ਇਸ ਵਿੱਚ 54 ਮਰਦ, 164 ਔਰਤਾਂ ਤੇ 292 ਬੱਚੇ ਸ਼ਾਮਲ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।