ਲੀਬੀਆ 'ਚ ਸ਼ਰਣਾਰਥੀ ਕੇਂਦਰ 'ਤੇ ਹਮਲਾ, 40 ਲੋਕਾਂ ਦੀ ਮੌਤ

Wednesday, Jul 03, 2019 - 09:53 AM (IST)

ਲੀਬੀਆ 'ਚ ਸ਼ਰਣਾਰਥੀ ਕੇਂਦਰ 'ਤੇ ਹਮਲਾ, 40 ਲੋਕਾਂ ਦੀ ਮੌਤ

ਤ੍ਰਿਪੋਲੀ— ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਦੇ ਨੇੜੇ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਇਕ ਕੇਂਦਰ 'ਤੇ ਹੋਏ ਹਵਾਈ ਹਮਲੇ 'ਚ ਘੱਟ ਤੋਂ ਘੱਟ 40 ਲੋਕਾਂ ਦੀ ਮੌਤ ਹੋ ਗਈ ਜਦਕਿ 80 ਹੋਰ ਲੋਕ ਜ਼ਖਮੀ ਹੋ ਗਏ।

ਤ੍ਰਿਪੋਲੀ 'ਚ ਸਿਹਤ ਸੇਵਾ ਦੇ ਅਧਿਕਾਰੀ ਮਲੇਕ ਮੇਰਸੇਟ ਨੇ ਬੁੱਧਵਾਰ ਨੂੰ ਇਸ ਹਵਾਈ ਹਮਲੇ 'ਚ 40 ਲੋਕ ਦੇ ਮਾਰੇ ਜਾਣ ਅਤੇ ਹੋਰ 80 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੱਥੇ ਹਮਲਾ ਮੰਗਲਵਾਰ ਦੇਰ ਰਾਤ ਨੂੰ ਹੋਇਆ। ਮੇਰਸੇਟ ਨੇ ਕਿਹਾ,''ਤਾਜੌਰਾ ਜ਼ਿਲੇ 'ਚ ਬਿਨਾ ਜ਼ਰੂਰੀ ਦਸਤਾਵੇਜ਼ਾਂ ਦੇ ਰਹਿਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਇਕ ਕੇਂਦਰ 'ਤੇ ਹੋਏ ਹਵਾਈ ਹਮਲੇ 'ਚ ਵੱਖ-ਵੱਖ ਅਫਰੀਕੀ ਦੇਸ਼ਾਂ ਦੇ 40 ਲੋਕਾਂ ਦੀ ਮੌਤ ਹੋ ਗਈ।'' ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਲਗਾਤਾਰ ਜ਼ਰੂਰੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਸ਼ਰਣਾਰਥੀ ਏਜੰਸੀ ਨੇ ਸ਼ਰਣਾਰਥੀਆਂ ਦੇ ਕੇਂਦਰ 'ਤੇ ਹੋਏ ਹਵਾਈ ਹਮਲੇ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ।


Related News