ਨਿਊਯਾਰਕ ਦੇ ਚਿੜੀਆਘਰ ''ਚ 7 ਹੋਰ ਜਾਨਵਰ ਕੋਰੋਨਾ ਦੀ ਲਪੇਟ ਵਿਚ

Thursday, Apr 23, 2020 - 02:03 PM (IST)

ਨਿਊਯਾਰਕ ਦੇ ਚਿੜੀਆਘਰ ''ਚ 7 ਹੋਰ ਜਾਨਵਰ ਕੋਰੋਨਾ ਦੀ ਲਪੇਟ ਵਿਚ

ਨਿਊਯਾਰਕ- ਕੋਰੋਨਾ ਵਾਇਰਸ ਇਨਸਾਨਾਂ ਦੇ ਬਾਅਦ ਜਾਨਵਰਾਂ ਵਿਚ ਵੀ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਹੁਣ ਨਵਾਂ ਮਾਮਲਾ ਨਿਊਯਾਰਕ ਦੇ ਚਿੜੀਆਘਰ ਤੋਂ ਆਇਆ ਹੈ। ਇੱਥੇ ਮੌਜੂਦ ਬੋਰੋਨੋਕਸ ਚਿੜੀਆਘਰ ਵਿਚ ਚਾਰ ਬਾਘ ਅਤੇ ਤਿੰਨ ਸ਼ੇਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਕੁੱਲ 8 ਜਾਨਵਰਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।
ਜੰਗਲੀ ਜੀਵ ਸੁਰੱਖਿਆ ਸੋਸਾਇਟੀ ਮੁਤਾਬਕ, ਪੰਜ ਅਪ੍ਰੈਲ ਨੂੰ ਇੱਥੇ ਸਭ ਤੋਂ ਪਹਿਲਾਂ ਇਕ ਬਾਘਿਨ ਵਿਚ ਕੋਰੋਨਾ ਵਾਇਰਸ ਦਾ ਲੱਛਣ ਦੇਖਣ ਨੂੰ ਮਿਲਿਆ ਸੀ। ਇਸ ਦੇ ਬਾਅਦ ਚਾਰ ਬਾਘ ਅਤੇ ਤਿੰਨ ਸ਼ੇਰ ਵੀ ਕੋਰੋਨਾ ਨਾਲ ਪੀੜਤ ਹੋ ਗਏ ਹਨ। ਇਸ ਦੇ ਇਲਾਵਾ ਹੋਰ ਕਈ ਜਾਨਵਰਾਂ ਵਿਚ ਖੰਘ ਦੀ ਸ਼ਿਕਾਇਤ ਦੇਖਣ ਨੂੰ ਮਿਲ ਰਹੀ ਹੈ। ਸਾਰੇ ਜਾਨਵਰਾਂ ਦੇ ਟੈਸਟ ਕਰਵਾਏ ਜਾ ਰਹੇ ਹਨ। 

ਸੋਸਾਇਟੀ ਮੁਤਾਬਕ ਇਸ ਦੇ ਇਲਾਵਾ ਚਿੜੀਆਘਰ ਵਿਚ ਮੌਜੂਦ 8 ਬਿੱਲੀਆਂ ਅਜੇ ਸਹੀ ਸਲਾਮਤ ਹਨ ਅਤੇ ਠੀਕ ਤਰ੍ਹਾਂ ਖਾ-ਪੀ ਰਹੀਆਂ ਹਨ। ਬਾਘ ਅਤੇ ਸ਼ੇਰਾਂ ਵਿਚ ਕੋਰੋਨਾ ਲੱਛਣ ਮਿਲਣ ਦੇ ਬਾਅਦ ਸਾਵਧਾਨੀ ਵਰਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ  ਕੋਰੋਨਾ ਪੀੜਤ ਸਟਾਫ ਮੈਂਬਰ ਦੇ ਸੰਪਰਕ ਵਿਚ ਆਉਣ ਨਾਲ ਜਾਨਵਰ ਵਾਇਰਸ ਦੀ ਲਪੇਟ ਵਿਚ ਆਏ ਹਨ। ਇਹ ਚਿੜੀਆਘਰ ਪਹਿਲਾਂ ਲਈ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ।
 
ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਬੁਰੇ ਹਾਲਾਤਾਂ ਵਿਚੋਂ ਲੰਘ ਰਹੀ ਹੈ ਹੁਣ ਤਕ 26 ਲੱਖ ਤੋਂ ਵੱਧ ਲੋਕ ਇਸ ਬੀਮਾਰੀ ਨਾਲ ਪੀੜਤ ਹਨ ਅਤੇ ਮਰਨ ਵਾਲਿਆਂ ਦਾ ਅੰਕੜਾ 1 ਲੱਖ 82 ਹਜ਼ਾਰ ਤੋਂ ਪਾਰ ਹੋ ਗਿਆ ਹੈ। ਵਿਸ਼ਵ ਭਰ ਵਿਚ 7,08,798 ਲੋਕਾਂ ਨੇ ਵਾਇਰਸ ਨੂੰ ਮਾਤ ਦਿੱਤੀ ਹੈ ਤੇ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ। 


author

Lalita Mam

Content Editor

Related News