ਕੈਨੇਡਾ ''ਚ 4 ਪੰਜਾਬੀ ਨੌਜਵਾਨਾਂ ਨਾਲ ਹੋਇਆ ਹਾਦਸਾ, 1 ਦੀ ਮੌਤ

09/07/2019 4:10:48 AM

ਐਡਮਿੰਟਨ— ਇਕ ਦੁਖਦਾਈ ਖਬਰ ਐਡਮਿੰਟਨ ਤੋਂ ਆਈ, ਜਦੋਂ ਚਾਰ ਪੰਜਾਬੀ ਨੌਜਵਾਨ ਸੜਕ ਹਾਦਸੇ ਦੇ ਸ਼ਿਕਾਰ ਹੋ ਗਏ। ਇਹ ਸਾਰੇ ਸਰੀ ਤੋਂ ਐਡਮਿੰਟਨ ਘੁੰਮਣ ਆਏ ਸਨ। ਇਹ ਚਾਰੇ ਨੌਜਵਾਨ ਜ਼ਿਲਾ ਕਪੂਰਥਲਾ ਦੇ ਦੱਸੇ ਜਾ ਰਹੇ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਚਾਰੇ ਇਕ ਕਾਰ 'ਚ ਸਵਾਰ ਹੋ ਕੇ ਐਡਮਿੰਟਨ ਘੁੰਮਣ ਜਾ ਰਹੇ ਸਨ ਤਾਂ ਜੈਸਪਰ ਨਜ਼ਦੀਕ ਵੈਲਮਾਊਂਟ ਕੋਲ ਇਨ੍ਹਾ ਦੀ ਕਾਰ ਅੱਗੇ ਕੋਈ ਜਾਨਵਰ ਆ ਗਿਆ ਤੇ ਇਨ੍ਹਾ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ 'ਚ ਸਿਮਰਤ ਗੰਭੀਰ ਜ਼ਖਮੀ ਹੋ ਗਿਆ ਤਾਂ ਉਸਦਾ ਛੋਟਾ ਭਰਾ ਸਤਬੀਰ ਸਿੰਘ, ਡਰਾਈਵਰ ਗੁਰਵਿੰਦਰ ਸਿੰਘ ਤੇ ਇਕ ਹੋਰ ਨੌਜਵਾਨ ਗੁਰਸੇਵਕ ਸਿੰਘ ਜ਼ਖਮੀ ਹੋ ਗਏ। ਸਿਮਰਤ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਜ਼ਿਆਦਾ ਸੱਟਾਂ ਲੱਗਣ ਕਾਰਨ ਉਸਦੀ ਮੌਤ ਹੋ ਗਈ। ਸਿਮਰਤ ਦੇ ਮਾਤਾ ਪਿਤਾ ਜੋ ਕਿ ਭਾਰਤ ਤੋਂ ਇੱਥੇ ਪੁੱਜੇ ਹਨ। ਉਨ੍ਹਾਂ ਨੇ ਸਿਮਰਤ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਹੈ। ਉਸ ਦਾ ਅੰਤਿਮ ਸੰਸਕਾਰ 7 ਸਤੰਬਰ ਨੂੰ ਕੈਨੇਡਾ 'ਚ ਹੀ ਕੀਤਾ ਜਾਵੇਗਾ।


Gurdeep Singh

Content Editor

Related News