ਮਿਸਰ ''ਚ ਇਮਾਰਤ ਡਿੱਗਣ ਕਾਰਨ 4 ਲੋਕਾਂ ਦੀ ਮੌਤ, 11 ਜ਼ਖਮੀ

05/21/2023 3:32:26 PM

ਕਾਹਿਰਾ (ਵਾਰਤਾ) - ਮਿਸਰ ਦੇ ਦੱਖਣੀ ਸੂਬੇ ਕੇਨਾ 'ਚ ਇਕ ਤਿੰਨ ਮੰਜ਼ਿਲਾ ਰਿਹਾਇਸ਼ੀ ਇਮਾਰਤ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। ਇਹ ਘਟਨਾ ਸ਼ਨੀਵਾਰ ਦੀ ਹੈ। ਕੇਨਾ ਦੇ ਸੁਰੱਖਿਆ ਨਿਰਦੇਸ਼ਕ ਇਹਾਬ ਤਾਹਾ ਨੇ ਕਿਹਾ ਕਿ ਅਲ-ਤਰਾਮਾਸਾ ਪਿੰਡ ਵਿੱਚ ਇਮਾਰਤ ਡਿੱਗਣ ਨਾਲ ਤਿੰਨ ਬਾਲਗ ਅਤੇ ਇੱਕ ਬੱਚੇ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਫਾਇਰਫਾਈਟਰਜ਼ ਅਤੇ ਐਂਬੂਲੈਂਸਾਂ ਜ਼ਖਮੀਆਂ ਨੂੰ ਬਚਾਉਣ ਲਈ ਢਹਿ-ਢੇਰੀ ਇਮਾਰਤ ਪਹੁੰਚੀਆਂ।

ਦੂਜੇ ਪਾਸੇ ਇਸਤਗਾਸਾ ਪੱਖ ਨੇ ਘਟਨਾ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਕੇਨਾ ਦੇ ਸਹਾਇਕ ਸਕੱਤਰ-ਜਨਰਲ ਮੁਹੰਮਦ ਅਬੂ ਕਰੀਸ਼ਾ ਨੇ ਕਿਹਾ ਕਿ ਮਲਬੇ ਨੂੰ ਹਟਾਉਣ ਲਈ ਅਤਿ-ਆਧੁਨਿਕ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਪ੍ਰਭਾਵਿਤ ਖੇਤਰਾਂ ਨੂੰ ਘੇਰ ਲਿਆ ਗਿਆ ਹੈ। ਕਿਨਾ ਜਨਰਲ ਹਸਪਤਾਲ ਦੇ ਡਾਇਰੈਕਟਰ ਜਨਰਲ ਮੁਹੰਮਦ ਅਲ-ਦੀਬ ਨੇ ਕਿਹਾ ਕਿ ਜ਼ਿਆਦਾਤਰ ਜ਼ਖਮੀਆਂ ਨੂੰ ਝਰੀਟਾਂ ਆਈਆਂ ਹਨ, ਜਦੋਂ ਕਿ ਦੋ ਲੋਕਾਂ ਨੂੰ ਫ੍ਰੈਕਚਰ ਹੋਇਆ ਹੈ।

ਇਹ ਵੀ ਪੜ੍ਹੋ : ਜੇਕਰ ਤੁਹਾਡੇ ਘਰ ਵੀ ਪਏ ਹਨ ਸੋਨੇ ਦੇ ਗਹਿਣੇ ਤਾਂ ਪੜ੍ਹੋ ਇਹ ਖ਼ਬਰ, ਸਰਕਾਰ ਨੇ ਜਾਰੀ ਕੀਤੇ ਨਵੇਂ ਨਿਯਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News