ਆਸਟ੍ਰੇਲੀਆ ''ਚ ਹੈਲੀਕਾਪਟਰ ਹਾਦਸੇ ਤੋਂ ਬਾਅਦ 4 ਫੌਜੀ ਲਾਪਤਾ
Saturday, Jul 29, 2023 - 01:57 PM (IST)

ਬ੍ਰਿਸਬੇਨ (ਭਾਸ਼ਾ)- ਕੁਈਨਜ਼ਲੈਂਡ ਤੱਟ 'ਤੇ ਲਿੰਡਮੈਨ ਟਾਪੂ ਦੇ ਨੇੜੇ ਇੱਕ ਆਸਟਰੇਲੀਆਈ ਫੌਜੀ ਹੈਲੀਕਾਪਟਰ ਦੇ ਪਾਣੀ ਵਿੱਚ ਹਾਦਸਾਗ੍ਰਸਤ ਹੋਣ ਤੋਂ ਬਾਅਦ 4 ਫੌਜੀ ਲਾਪਤਾ ਹਨ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਆਸਟ੍ਰੇਲੀਆਈ ਰੱਖਿਆ ਵਿਭਾਗ ਨੇ ਸ਼ਨੀਵਾਰ ਨੂੰ ਕਿਹਾ ਕਿ ਆਸਟ੍ਰੇਲੀਆਈ ਫੌਜ ਦਾ MRH-90 Taipan ਹੈਲੀਕਾਪਟਰ ਆਸਟ੍ਰੇਲੀਆ ਅਤੇ ਅਮਰੀਕਾ ਵਿਚਕਾਰ ਦੁਵੱਲੇ ਸੰਯੁਕਤ ਫੌਜੀ ਅਭਿਆਸ "ਐਕਸਸਰਾਈਜ਼ ਟੈਲੀਸਮੈਨ ਸਾਬਰ 2023" ਦੇ ਹਿੱਸੇ ਵਜੋਂ ਰਾਤ ਦੀ ਸਿਖਲਾਈ ਗਤੀਵਿਧੀ ਵਿੱਚ ਹਿੱਸਾ ਲੈ ਰਿਹਾ ਸੀ। ਇਸ ਦੌਰਾਨ ਸ਼ੁੱਕਰਵਾਰ ਦੇਰ ਰਾਤ ਉਸ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ।
ਇਹ ਵੀ ਪੜ੍ਹੋ: ਕੈਨੇਡੀਅਨ ਅਦਾਲਤ 'ਚ ਭਾਰਤੀ ਦਾ ਵੱਡਾ ਕਬੂਲਨਾਮਾ, ਗ਼ੈਰ-ਕਾਨੂੰਨੀ ਢੰਗ ਨਾਲ US ਭੇਜੇ ਹਜ਼ਾਰਾਂ ਲੋਕ
ਹਾਦਸੇ ਦੇ ਸਮੇਂ ਜਹਾਜ਼ ਵਿਚ ਚਾਲਕ ਦਲ ਦੇ 4 ਮੈਂਬਰ ਸਵਾਰ ਸਨ ਅਤੇ ਫਿਲਹਾਲ ਲਾਪਤਾ ਹਨ। ਰੱਖਿਆ ਮੰਤਰੀ ਰਿਚਰਡ ਮਾਰਲਸ ਮੁਤਾਬਕ, "ਅਸੀਂ ਚੰਗੀ ਖ਼ਬਰ ਦੀ ਉਮੀਦ ਕਰ ਰਹੇ ਹਾਂ, ਪਰ ਅਸੀਂ ਇਸ ਘਟਨਾ ਦੀ ਗੰਭੀਰਤਾ ਤੋਂ ਵੀ ਅਣਜਾਣ ਨਹੀਂ ਹਾਂ।" ਚੀਫ ਆਫ ਡਿਫੈਂਸ ਸਟਾਫ ਜਨਰਲ ਐਂਗਸ ਕੈਂਪਬੈਲ ਨੇ ਕਿਹਾ ਕਿ ਕੁਈਨਜ਼ਲੈਂਡ ਰਾਜ ਦੇ ਅਧਿਕਾਰੀ, ਜਨਤਾ ਅਤੇ ਅਮਰੀਕੀ ਫੌਜੀ ਵੀ ਖੋਜ ਮੁਹਿੰਮ ਵਿੱਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ, ਸਾਡਾ ਪੂਰਾ ਧਿਆਨ ਆਪਣੇ ਲੋਕਾਂ ਨੂੰ ਲੱਭਣ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਬਾਕੀ ਟੀਮ ਨੂੰ ਸਹਾਇਤਾ ਪ੍ਰਦਾਨ ਕਰਨ 'ਤੇ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8