ਥਾਈਲੈਂਡ ''ਚ ਗੋਲ਼ੀਬਾਰੀ, 4 ਲੋਕਾਂ ਦੀ ਮੌਤ, ਸ਼ੱਕੀ ਹਮਲਾਵਰ ਫਰਾਰ

Sunday, Apr 09, 2023 - 02:43 AM (IST)

ਥਾਈਲੈਂਡ ''ਚ ਗੋਲ਼ੀਬਾਰੀ, 4 ਲੋਕਾਂ ਦੀ ਮੌਤ, ਸ਼ੱਕੀ ਹਮਲਾਵਰ ਫਰਾਰ

ਇੰਟਰਨੈਸ਼ਨਲ ਡੈਸਕ : ਥਾਈਲੈਂਡ 'ਚ ਸ਼ਨੀਵਾਰ ਨੂੰ ਹੋਈ ਗੋਲ਼ੀਬਾਰੀ ਦੀ ਘਟਨਾ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੱਕੀ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਉਸ ਦੀ ਤਲਾਸ਼ ਜਾਰੀ ਹੈ। ਪੁਲਸ ਮੁਤਾਬਕ ਗੋਲ਼ੀਬਾਰੀ ਦੀ ਘਟਨਾ ਥਾਈਲੈਂਡ ਦੇ ਸੂਰਤ ਥਾਨੀ ਸੂਬੇ ਦੇ ਖੀਰੀ ਰੈਟ ਨਿਖੋਮ ਜ਼ਿਲ੍ਹੇ 'ਚ ਸ਼ਾਮ 5 ਵਜੇ ਵਾਪਰੀ।

ਇਹ ਵੀ ਪੜ੍ਹੋ : ਨਾਈਜੀਰੀਆ 'ਚ ਬੰਦੂਕਧਾਰੀਆਂ ਦੇ ਹਮਲੇ 'ਚ ਘੱਟੋ-ਘੱਟ 30 ਲੋਕਾਂ ਦੀ ਮੌਤ

ਇਹ ਘਟਨਾ ਰਾਜਧਾਨੀ ਬੈਂਕਾਕ ਤੋਂ 600 ਕਿਲੋਮੀਟਰ ਦੀ ਦੂਰੀ 'ਤੇ ਵਾਪਰੀ। ਪੁਲਸ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਨੇ ਸ਼ਾਮ 5 ਵਜੇ ਅਚਾਨਕ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ, ਜਿਸ ਨਾਲ 4 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਉਨ੍ਹਾਂ ਇਸ ਘਟਨਾ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।

ਇਹ ਵੀ ਪੜ੍ਹੋ : ਮੰਗੇਤਰ ਨਾਲ ਹੋਇਆ ਫੋਨ 'ਤੇ ਝਗੜਾ ਤਾਂ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ

ਥਾਈਲੈਂਡ 'ਚ ਗੋਲ਼ੀਬਾਰੀ ਦੀਆਂ ਘਟਨਾਵਾਂ 'ਚ ਹੋ ਰਿਹਾ ਵਾਧਾ

ਇਸ ਦੇ ਨਾਲ ਹੀ ਸਥਾਨਕ ਮੀਡੀਆ ਮੁਤਾਬਕ ਗੋਲ਼ੀਬਾਰੀ ਦੀ ਇਹ ਘਟਨਾ ਪਿੰਡ ਦੇ ਸਾਬਕਾ ਮੁਖੀ ਦੇ ਘਰ ਨੇੜੇ ਵਾਪਰੀ। ਦੱਸ ਦੇਈਏ ਕਿ ਥਾਈਲੈਂਡ ਵਿੱਚ ਇਨ੍ਹੀਂ ਦਿਨੀਂ ਗੋਲ਼ੀਬਾਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਥਾਈਲੈਂਡ 'ਚ ਲਾਇਸੈਂਸਸ਼ੁਦਾ ਬੰਦੂਕਾਂ ਦੀ ਵੱਡੀ ਗਿਣਤੀ ਹੈ। ਇਸ ਕਾਰਨ ਇੱਥੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਪਿਛਲੇ ਮਹੀਨੇ ਪੇਚਬੁਰੀ ਸੂਬੇ 'ਚ ਗੋਲ਼ੀਬਾਰੀ ਦੀ ਘਟਨਾ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਤੇ ਤਿੰਨ ਜ਼ਖ਼ਮੀ ਹੋ ਗਏ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News