ਯੂਰਪੀ ਸੰਸਦੀ ਚੋਣਾਂ ਲਈ ਚਾਰ ਦੇਸ਼ਾਂ 'ਚ ਵੋਟਿੰਗ ਸ਼ੁਰੂ

Saturday, May 25, 2019 - 03:36 PM (IST)

ਯੂਰਪੀ ਸੰਸਦੀ ਚੋਣਾਂ ਲਈ ਚਾਰ ਦੇਸ਼ਾਂ 'ਚ ਵੋਟਿੰਗ ਸ਼ੁਰੂ

ਬਰਸਲਜ਼— ਯੂਰਪੀ ਸੰਸਦੀ ਚੋਣਾਂ ਤਹਿਤ ਸਲੋਵਾਕਿਆ, ਮਾਲਟਾ, ਲਾਤਵੀਆ ਅਤੇ ਚੈੱਕ ਗਣਰਾਜ 'ਚ ਵੋਟਿੰਗ ਜਾਰੀ ਹੈ। ਯੂਰਪੀ ਸੰਘ ਦੇ ਸਾਰੇ 28 ਮੈਂਬਰ ਦੇਸ਼ਾਂ 'ਚ ਹੋ ਰਹੇ ਮਤਦਾਨ 'ਚ ਯੂਰਪੀ ਸੰਸਦ ਦਾ ਕਾਫੀ ਕੁੱਝ ਦਾਅ 'ਤੇ ਲੱਗਾ ਹੈ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਰਾਸ਼ਟਰਵਾਦੀ ਅਤੇ ਧੁਰ ਦੱਖਣਪੰਥੀ ਸਮੂਹਾਂ ਨੂੰ ਫਾਇਦਾ ਹੋਵੇਗਾ।

ਇਸ ਤਰ੍ਹਾਂ ਉਹ ਈ. ਯੂ. ਦੇ ਹੱਥਾਂ 'ਚੋਂ ਤਾਕਤ ਖਿੱਚ ਕੇ ਆਪਣੇ-ਆਪਣੇ ਦੇਸ਼ਾਂ ਨੂੰ ਮਜਬੂਤ ਬਣਾਉਣ ਦੀ ਕੋਸ਼ਿਸ਼ ਕਰਨਗੇ। ਇਨ੍ਹਾਂ ਚੋਣਾਂ 'ਚ ਬ੍ਰਿਟੇਨ, ਆਇਰਲੈਂਡ ਅਤੇ ਨੀਦਰਲੈਂਡ 'ਚ ਪਹਿਲਾਂ ਹੀ ਵੋਟਿੰਗ ਹੋ ਚੁੱਕੀ ਹੈ। ਚੈੱਕ ਗਣਰਾਜ 'ਚ ਵੋਟਿੰਗ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਜੋ ਸ਼ਨੀਵਾਰ ਨੂੰ ਵੀ ਜਾਰੀ ਹੈ। ਸਲੋਵਾਕੀਆ, ਮਾਲਟਾ ਅਤੇ ਲਾਤਵੀਆ 'ਚ ਸ਼ਨੀਵਾਰ ਨੂੰ ਵੋਟਾਂ ਹੋ ਰਹੀਆਂ ਹਨ। ਬਾਕੀ ਦੇਸ਼ਾਂ 'ਚ ਵੋਟਿੰਗ ਐਤਵਾਰ ਨੂੰ ਹੋਵੇਗੀ। ਮਤਦਾਨ ਖਤਮ ਹੋਣ ਦੇ ਨਾਲ ਹੀ ਐਤਵਾਰ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ । ਐਤਵਾਰ ਰਾਤ ਤਕ ਨਤੀਜੇ ਆਉਣ ਦੀ ਸੰਭਾਵਨਾ ਹੈ।


Related News