ਮਲੇਸ਼ੀਆ ’ਚ ਕੋਰੋਨਾ ਦੇ 4896 ਨਵੇਂ ਮਾਮਲੇ ਆਏ ਸਾਹਮਣੇ

Sunday, Dec 05, 2021 - 03:38 PM (IST)

ਮਲੇਸ਼ੀਆ ’ਚ ਕੋਰੋਨਾ ਦੇ 4896 ਨਵੇਂ ਮਾਮਲੇ ਆਏ ਸਾਹਮਣੇ

ਕੁਆਲਾਲੰਪੁਰ (ਵਾਰਤਾ/ਸ਼ਿਨਹੁਆ)-ਮਲੇਸ਼ੀਆ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ (ਕੋਵਿਡ-19) ਦੀ ਲਾਗ ਦੇ 4896 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 2,654,474 ਹੋ ਗਈ ਹੈ। ਸਿਹਤ ਮੰਤਰਾਲੇ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਦੀ ਵੈੱਬਸਾਈਟ ’ਤੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ’ਚ 18 ਨਵੇਂ ਮਾਮਲੇ ਵਿਦੇਸ਼ਾਂ ਤੋਂ ਆਏ ਹਨ, ਜਦਕਿ 4878 ਮਾਮਲੇ ਸਥਾਨਕ ਸੰਪਰਕਾਂ ਤੋਂ ਪ੍ਰਾਪਤ ਹੋਏ ਹਨ। ਕੋਰੋਨਾ ਨਾਲ 36 ਤੋਂ ਵੱਧ ਮਰੀਜ਼ਾਂ ਦੀ ਮੌਤ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 30,574 ਹੋ ਗਈ ਹੈ ਅਤੇ ਇਸੇ ਸਮੇਂ ਦੌਰਾਨ 4678 ਲੋਕਾਂ ਦੇ ਠੀਕ ਹੋਣ ਤੋਂ ਬਾਅਦ ਇਹ ਅੰਕੜਾ 2,561,232 ਹੋ ਗਿਆ ਹੈ।

ਮਲੇਸ਼ੀਆ ’ਚ 62,668 ਐਕਟਿਵ ਕੇਸ ਹਨ ਅਤੇ 490 ਮਰੀਜ਼ ਇੰਟੈਂਸਿਵ ਕੇਅਰ ਅਧੀਨ ਹਨ, ਜਦਕਿ 269 ਮਰੀਜ਼ਾਂ ਨੂੰ ਸਾਹ ਲੈਣ ’ਚ ਤਕਲੀਫ਼ ਹੋ ਰਹੀ ਹੈ। ਮਲੇਸ਼ੀਆ ’ਚ 79.2 ਫੀਸਦੀ ਲੋਕਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਈ ਹੈ, ਜਦਕਿ 77.9 ਫੀਸਦੀ ਨੇ ਦੋਵੇਂ ਖੁਰਾਕਾਂ ਲਈਆਂ ਹਨ।


author

Manoj

Content Editor

Related News