ਤੁਰਕੀ ''ਚ ਆਇਆ 4.7 ਤੀਬਰਤਾ ਦਾ ਭੂਚਾਲ
Friday, Nov 27, 2020 - 06:30 PM (IST)
 
            
            ਅੰਕਾਰਾ-ਪੂਰਬੀ ਤੁਰਕੀ ਦੇ ਮਾਲਟਯਾ ਸੂਬੇ 'ਚ ਸ਼ੁੱਕਰਵਾਰ ਨੂੰ 4.7 ਦੀ ਤੀਰਬਤਾ ਦਾ ਭੂਚਾਲ ਆਇਆ ਜਿਸ ਤੋਂ ਬਾਅਦ ਲੋਕ ਦਹਿਸ਼ਤ 'ਚ ਸੜਕਾਂ 'ਤੇ ਆ ਗਏ। ਹਾਲਾਂਕਿ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕਈ ਸੂਚਨਾ ਨਹੀਂ ਹੈ। ਤੁਰਕੀ ਦੇ ਆਫਤ ਅਤੇ ਐਮਰਜੈਂਸੀ ਪ੍ਰਬੰਧਨ ਦੇ ਡਾਇਰੈਕਟਰ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਪੁਟੁਰਗੇ ਸ਼ਹਿਰ 'ਚ ਕੇਂਦਰਿਤ ਸੀ ਅਤੇ ਇਹ ਸਥਾਨਕ ਸਮੇਂ ਮੁਤਾਬਕ ਸਵੇਰੇ 11:27 ਆਇਆ।
ਇਹ ਵੀ ਪੜ੍ਹੋ:-ਇਹ ਕੰਪਨੀ ਕਰੇਗੀ ਹੋਰ 32 ਹਜ਼ਾਰ ਕਰਮਚਾਰੀਆਂ ਦੀ ਛਾਂਟੀ
ਮਾਲਟਯਾ ਦੇ ਗਵਰਨਰ ਆਯਦਿਨ ਬਾਰਸ ਨੇ ਸਰਕਾਰੀ ਸਮਾਚਾਰ ਏਜੰਸੀ ਅਨਾਦੋਲੁ ਨੂੰ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਨੂੰ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਹੋਣ ਦੀ 'ਨਕਾਰਾਤਮਕ ਰਿਪੋਰਟ' ਨਹੀਂ ਮਿਲੀ ਹੈ। ਏਜੰਸੀ ਨੇ ਆਪਣੀ ਖਬਰ 'ਚ ਦੱਸਿਆ ਕਿ ਭੂਚਾਲ ਆਉਣ 'ਤੇ ਲੋਕ ਦਹਿਸ਼ਤ 'ਚ ਆਪਣੇ ਘਰਾਂ ਜਾਂ ਕੰਮ ਵਾਲੀਆਂ ਥਾਵਾਂ ਤੋਂ ਬਾਹਰ ਨਿਕਲ ਆਏ। ਜ਼ਿਕਰਯੋਗ ਹੈ ਕਿ 1999 'ਚ ਤੁਰਕੀ ਦੇ ਉੱਤਰ-ਪੱਛਮੀ ਖੇਤਰ 'ਚ ਇਕ ਸ਼ਕਤੀਸ਼ਾਲੀ ਭੂਚਾਲ 'ਚ 17 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ:-ਰੂਸ ਨਵੇਂ ਸਾਲ ਤੋਂ ਪਹਿਲਾਂ ਵੱਡੇ ਪੱਧਰ 'ਤੇ ਕੋਵਿਡ ਟੀਕਾਕਰਨ ਸ਼ੁਰੂ ਕਰੇਗਾ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            