ਦੱਖਣੀ ਅਮਰੀਕਾ ''ਚ ਬਿਜਲੀ ਦਾ ਕੱਟ, 4.4 ਕਰੋੜ ਲੋਕ ਪ੍ਰਭਾਵਿਤ
Monday, Jun 17, 2019 - 02:57 AM (IST)

ਬਿਊਨਸ ਆਇਰਸ - ਅਰਜਨਟੀਨਾ ਅਤੇ ਊਰੁਗਵੇ 'ਚ ਐਤਵਾਰ ਨੂੰ ਵੱਡੇ ਪੈਮਾਨੇ 'ਤੇ ਬਿਜਲੀ ਗੁਲ ਹੋਣ ਕਾਰਨ 4.4 ਕਰੋੜ ਲੋਕ ਇਸ ਤੋਂ ਪ੍ਰਭਾਵਿਤ ਹੋਏ। ਗੁਆਂਢੀ ਦੇਸ਼ਾਂ 'ਚ ਆਪਸ 'ਚ ਜੁੜੀ ਪਾਵਰ ਗ੍ਰਿਡ 'ਚ ਗੜਬੜੀ ਕਾਰਨ ਬਿਜਲੀ ਗੁਲ ਰਹੀ।
ਅਧਿਕਾਰੀ ਬਿਜਲੀ ਸਪਲਾਈ ਕਰਨ ਲਈ ਹਰ ਇਕ ਯਤਨ ਕਰ ਰਹੇ ਹਨ ਪਰ ਦੁਪਹਿਰ ਤੱਰ ਅਰਜਨਟੀਨਾ ਦੇ ਸਿਰਫ 10 ਲੋਕਾਂ ਦੇ ਘਰਾਂ 'ਚ ਹੀ ਬਿਜਲੀ ਸਪਲਾਈ ਬਹਾਲ ਹੋ ਪਾਈ। ਅਰਜਨਟੀਨਾ 'ਚ ਗਵਰਨਾਰ ਲਈ ਹੋ ਰਹੀਆਂ ਚੋਣਾਂ 'ਚ ਵੋਟਰਾਂ ਨੇ ਫੋਨ ਦੀ ਲਾਈਟ 'ਚ ਵੋਟਿੰਗ ਕੀਤੀ। ਜਨਤਕ ਯਾਤਾਯਾਤ ਠੱਪ, ਦੁਕਾਨਾਂ ਬੰਦ ਹੋ ਗਈਆਂ ਅਤੇ ਘਰ 'ਚ ਮੈਡੀਕਲ ਉਪਕਰਣਾਂ 'ਤੇ ਨਿਰਭਰ ਮਰੀਜ਼ਾਂ ਤੋਂ ਜਨਰੈਟਰ ਵਾਲੇ ਹਸਪਤਾਲਾਂ 'ਚ ਜਾਣ ਦੀ ਅਪੀਲ ਕੀਤੀ ਗਈ।