ਕਾਂਗੋ ਨਦੀ ''ਚ ਕਿਸ਼ਤੀ  ਡੁੱਬਣ ਨਾਲ 36 ਲਾਪਤਾ : ਡੀ.ਆਰ.ਸੀ.ਪੁਲਸ

Sunday, Sep 15, 2019 - 07:44 PM (IST)

ਕਾਂਗੋ ਨਦੀ ''ਚ ਕਿਸ਼ਤੀ  ਡੁੱਬਣ ਨਾਲ 36 ਲਾਪਤਾ : ਡੀ.ਆਰ.ਸੀ.ਪੁਲਸ

ਕਿੰਸ਼ਾਸਾ (ਏ.ਐਫ.ਪੀ.)- ਡੈਮੋਕ੍ਰੇਟਿਕ ਰੀਪਬਲਿਕ ਕਾਂਗੋ ਦੀ ਰਾਜਧਾਨੀ ਕਿੰਸ਼ਾਸਾ ਨੇੜੇ ਕਾਂਗੋ ਨਦੀ ਵਿਚ ਇਕ ਕਿਸ਼ਤੀ ਡੁੱਬਣ ਕਾਰਨ ਘੱਟੋ-ਘੱਟ 36 ਲੋਕ ਲਾਪਤਾ ਹੋ ਗਏ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਕਿੰਸ਼ਾਸਾ ਜਾਣ ਦੌਰਾਨ ਕਿਸ਼ਤੀ ਡੁੱਬਣ ਦੀ ਇਹ ਘਟਨਾ ਰਾਜਧਾਨੀ ਤੋਂ 100 ਕਿਲੋਮੀਟਰ ਦੂਰ ਕਲ ਰਾਤ ਮਾਲੁਕੂ ਵਿਚ ਵਾਪਰੀ। ਪੁਲਸ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਲਿਖਿਆ ਕਿ ਇਸ ਹਾਦਸੇ ਵਿਚ 76 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪੁਲਸ ਬੁਲਾਰੇ ਕਰਨਲ ਪੀ.ਆਰ. ਮਵਾਨਾਮਪੁਟੂ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।


author

Sunny Mehra

Content Editor

Related News