ਅਮਰੀਕਾ 'ਚ ਕੋਰੋਨਾ ਵੈਕਸੀਨ ਦੀਆਂ 357.9 ਮਿਲੀਅਨ ਖੁਰਾਕਾਂ ਲੱਗੀਆਂ : CDC

Wednesday, Aug 18, 2021 - 10:58 PM (IST)

ਅਮਰੀਕਾ 'ਚ ਕੋਰੋਨਾ ਵੈਕਸੀਨ ਦੀਆਂ 357.9 ਮਿਲੀਅਨ ਖੁਰਾਕਾਂ ਲੱਗੀਆਂ : CDC

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਕੋਰੋਨਾ ਵੈਕਸੀਨ ਪ੍ਰਕਿਰਿਆ ਜਾਰੀ ਹੈ। ਹੁਣ ਤੱਕ ਲੱਖਾਂ ਲੋਕਾਂ ਨੇ ਵੈਕਸੀਨ ਦੀਆਂ ਖੁਰਾਕਾਂ ਪ੍ਰਾਪਤ ਕਰ ਲਈਆਂ ਹਨ। ਦੇਸ਼ ਵਿੱਚ ਕੋਰੋਨਾ ਵੈਕਸੀਨ ਪ੍ਰਾਪਤ ਕਰਨ ਤੋਂ ਝਿਜਕ ਰਹੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਵੱਖ ਵੱਖ ਸਕੀਮਾਂ, ਲਾਟਰੀਆਂ ਆਦਿ ਵੀ ਪੇਸ਼ ਕੀਤੀਆਂ ਗਈਆਂ ਹਨ। ਅਮਰੀਕੀ ਸੰਸਥਾ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ (ਸੀ ਡੀ ਸੀ) ਦੇ ਅੰਕੜਿਆਂ ਅਨੁਸਾਰ ਅਮਰੀਕਾ ਨੇ ਮੰਗਲਵਾਰ ਸਵੇਰ ਤੱਕ ਦੇਸ਼ 'ਚ ਕੋਵਿਡ-19 ਟੀਕਿਆਂ ਦੀਆਂ ਤਕਰੀਬਨ 357,894,995 (357.9 ਮਿਲੀਅਨ) ਖੁਰਾਕਾਂ ਨੂੰ ਲਗਾਇਆ ਹੈ ਅਤੇ 417,477,975 ਖੁਰਾਕਾਂ ਵੰਡੀਆਂ ਹਨ। 

ਇਹ ਖ਼ਬਰ ਪੜ੍ਹੋ-  ਜਾਣੋ ਕਿਵੇਂ ਇਕਾਂਤਵਾਸ ਦੌਰਾਨ ਪਿਤਾ ਦੇ ਦਿਹਾਂਤ ਨੇ ਸਿਰਾਜ ਨੂੰ ਮਜ਼ਬੂਤ ਬਣਾਇਆ


ਨਵੇਂ ਜਾਰੀ ਕੀਤੇ ਗਏ ਇਹ ਅੰਕੜੇ 16 ਅਗਸਤ ਤੱਕ ਦੇ ਅੰਕੜਿਆਂ ਜੋ ਕਿ ਪ੍ਰਾਪਤ ਖੁਰਾਕਾਂ ਲਈ 357,292,057 ਸਨ ਨਾਲੋਂ ਵਧੇ ਹਨ। ਸੀ. ਡੀ. ਸੀ. ਅਨੁਸਾਰ ਤਕਰੀਬਨ 198,929,642 ਲੋਕਾਂ ਨੂੰ ਮੰਗਲਵਾਰ ਤੱਕ ਕੋਰੋਨਾ ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਤੇ ਲਗਭਗ 168,897,604 ਲੋਕਾਂ ਨੂੰ ਵੈਕਸੀਨ ਦੀ ਪੂਰੀ ਖੁਰਾਕ ਮਿਲੀ ਹੈ। ਵੈਕਸੀਨ ਮੁਹਿੰਮ ਦੌਰਾਨ ਲਗਾਏ ਜਾਣ ਵਾਲੇ ਟੀਕਿਆਂ ਵਿੱਚ ਦੋ ਖੁਰਾਕਾਂ ਵਾਲੇ ਮੋਡਰਨਾ ਤੇ ਫਾਈਜ਼ਰ/ਬਾਇਓਨਟੈਕ ਦੇ ਨਾਲ ਹੀ ਜੌਹਨਸਨ ਐਂਡ ਜੌਹਨਸਨ ਦਾ ਸਿੰਗਲ ਸ਼ਾਟ ਟੀਕਾ ਵੀ ਸ਼ਾਮਲ ਹੈ।

ਇਹ ਖ਼ਬਰ ਪੜ੍ਹੋ- 13 ਸਾਲ ਪਹਿਲਾਂ ਅੱਜ ਦੇ ਹੀ ਦਿਨ ਵਿਰਾਟ ਕੋਹਲੀ ਨੇ ਕੀਤਾ ਸੀ ਡੈਬਿਊ, ਦੇਖੋ ਰਿਕਾਰਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News