UAE ਤੋਂ 2 ਉਡਾਣਾਂ ਰਾਹੀਂ 354 ਫਸੇ ਭਾਰਤੀ ਪਰਤਣਗੇ ਸਵਦੇਸ਼

05/07/2020 5:35:53 PM

ਦੁਬਈ- ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਕੇਰਲ ਦੇ ਲਈ ਦੋ ਉਡਾਣਾਂ ਵਿਚ ਵੀਰਵਾਰ ਨੂੰ ਦੋ ਜੁੜਵਾ ਬੱਚਿਆਂ ਤੇ 11 ਗਰਭਵਤੀ ਮਹਿਲਾਵਾਂ ਸਣੇ ਕੁੱਲ 354 ਭਾਰਤੀ ਨਾਗਰਿਕ ਵੀਰਵਾਰ ਨੂੰ ਸਵਦੇਸ਼ ਪਰਤਣਗੇ। ਅਸਲ ਵਿਚ ਭਾਰਤ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਲਾਗੂ ਅੰਤਰਰਾਸ਼ਟਰੀ ਲਾਕਡਾਊਨ ਦੇ ਵਿਚਾਲੇ ਵਿਦੇਸ਼ਾਂ ਤੋਂ ਆਪਣੇ ਫਸੇ ਹੋਏ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਨੂੰ 'ਵੰਦੇ ਭਾਰਤ ਮੁਹਿੰਮ' ਨਾਂ ਦਿੱਤਾ ਗਿਆ ਹੈ। 

ਭਾਰਤ ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਲੜੀਬੱਧ ਤਰੀਕੇ ਨਾਲ 7 ਮਈ ਤੋਂ ਸਵਦੇਸ਼ ਲਿਆਂਦਾ ਜਾਵੇਗਾ। ਦੁਬਈ ਵਿਚ ਭਾਰਤੀ ਕੌਂਸਲੇਟ ਵਿਚ ਪ੍ਰੈੱਸ, ਸੂਚਨਾ ਤੇ ਸੰਸਕ੍ਰਿਤੀ ਦੂਤ ਨੀਰਜ ਅਗਰਵਾਲ ਨੇ ਗਲਫ ਨਿਊਜ਼ ਨੂੰ ਕਿਹਾ ਕਿ ਦੋ ਲੱਖ ਤੋਂ ਵਧੇਰੇ ਬਿਨੈਕਾਰਾਂ ਦੇ ਡਾਟਾਬੇਸ ਵਿਚੋਂ ਪਹਿਲੇ ਯਾਤਰੀਆਂ ਦੀ ਚੋਣ ਕਰਨਾ ਇਕ ਬਹੁਤ ਮੁਸ਼ਕਿਲ ਕੰਮ ਹੈ, ਜਿਸ ਵਿਚ ਦੂਤਘਰ ਲਈ ਬਹੁਤ ਚੁਣੌਤੀਆਂ ਹਨ। ਇਹਨਾਂ ਬਿਨੈਕਾਰਾਂ ਵਿਚ 6,500 ਗਰਭਵਤੀ ਔਰਤਾਂ ਵੀ ਸ਼ਾਮਲ ਹਨ। ਖਬਰ ਵਿਚ ਕਿਹਾ ਗਿਆ ਹੈ ਕਿ ਦੋ ਲੱਖ ਲੋਕਾਂ ਵਿਚ ਤਕਰੀਬਨ 354 ਲੋਕ ਵੀਰਵਾਰ ਨੂੰ ਪਹਿਲੀਆਂ ਦੋ ਉਡਾਣਾਂ ਰਾਹੀਂ ਭਾਰਤ ਪਰਤਣਗੇ, ਜੋ ਕੇਰਲ ਜਾਣਗੇ। ਕੌਂਸਲੇਟ ਨੇ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਭੀੜ ਨਾ ਲਾਉਣ ਦੀ ਅਪੀਲ ਕੀਤੀ ਹੈ। 

ਅਗਰਵਾਲ ਨੇ ਕਿਹਾ ਕਿ ਅਸੀਂ ਜਿੰਨਾਂ ਮੁਮਕਿਨ ਹੋ ਸਕੇ ਉਨੇ ਲੋਕਾਂ ਨੂੰ ਭੇਜਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਲੋਕਾਂ ਨੂੰ ਸਮਝਦਾਰੀ ਦਿਖਾਉਣ ਦੀ ਉਮੀਦ ਕਰਦੇ ਹਾਂ। ਹਰ ਕਿਸੇ ਦੀ ਤਕਲੀਫ ਦਾ ਹੱਲ ਕਰਨਾ ਬਹੁਤ ਮੁਸ਼ਕਲ ਹੈ। ਉਹਨਾਂ ਕਿਹਾ ਕਿ ਅਸੀਂ ਗਰਭਵਤੀ ਔਰਤਾਂ ਨੂੰ ਤਰਜੀਹ ਦੇਣਾ ਚਾਹੁੰਦੇ ਹਾਂ ਪਰ ਵੱਡੀ ਗਿਣਤੀ ਵਿਚ ਅਜਿਹੀਆਂ ਔਰਤਾਂ ਨੂੰ ਇਕ ਹੀ ਜਹਾਜ਼ ਵਿਚ ਭੇਜਣਾ ਸਿਹਤ ਤੇ ਸੁਰੱਖਿਆ ਦੇ ਲਿਹਾਜ਼ ਨਾਲ ਸਹੀ ਨਹੀਂ ਹੈ। ਖਬਰ ਮੁਤਾਬਕ ਉਹਨਾਂ ਕਿਹਾ ਕਿ 11 ਗਰਭਵਤੀ ਔਰਤਾਂ ਨੂੰ ਦੁਬਈ-ਕੋਝੀਕੋਡ ਉਡਾਣ ਦਾ ਟਿਕਟ ਦਿੱਤਾ ਗਿਆ ਹੈ। ਭਾਰਤੀ ਜੁੜਵਾ ਬੱਚੇ ਜੈਕਸਨ ਤੇ ਬੇਨਸਨ ਐਂਡ੍ਰੀਊਜ਼ ਵੀ ਉਹਨਾਂ ਲੋਕਾਂ ਵਿਚ ਸ਼ਾਮਲ ਹਨ, ਜਿਹਨਾਂ ਨੂੰ ਦੁਬਈ ਵਿਚ ਭਾਰਤੀ ਰਾਜਦੂਤ ਤੋਂ ਸਵਦੇਸ਼ ਪਰਤਣ ਦਾ ਈਮੇਲ ਮਿਲਿਆ ਸੀ।


Baljit Singh

Content Editor

Related News