'ਪੰਜਸ਼ੀਰ 'ਤੇ ਹਮਲਾ ਕਰਨ ਆਏ 350 ਤਾਲਿਬਾਨੀ ਢੇਰ, 40 ਕੀਤੇ ਕਾਬੂ'

Wednesday, Sep 01, 2021 - 04:45 PM (IST)

ਕਾਬੁਲ (ਬਿਊਰੋ) ਤਾਲਿਬਾਨ ਇਕ ਪਾਸੇ ਦੁਨੀਆ ਸਾਹਮਣੇ ਅਫਗਾਨਿਸਤਾਨ ਵਿਚ ਸ਼ਾਂਤੀ ਨਾਲ ਸਰਕਾਰ ਬਣਾਉਣ ਅਤੇ ਉਸ ਦੇ ਸੰਚਾਲਨ ਦਾ ਦਾਅਵਾ ਕਰ ਰਿਹਾ ਹੈ ਪਰ ਦੂਜੇ ਪਾਸੇ ਲਗਾਤਾਰ ਉਸ ਦੇ ਲੜਾਕਿਆਂ ਵੱਲੋਂ ਪੰਜਸ਼ੀਰ ਇਲਾਕੇ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਟਵਿੱਟਰ 'ਤੇ ਨੌਰਦਰਨ ਅਲਾਇੰਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਬੀਤੀ ਰਾਤ ਖਾਵਕ ਇਲਾਕੇ ਵਿਚ ਹਮਲਾ ਕਰਨ ਆਏ ਤਾਲਿਬਾਨ ਦੇ ਕਰੀਬ 350 ਲੜਾਕਿਆਂ ਨੂੰ ਢੇਰ ਕਰ ਦਿੱਤਾ ਗਿਆ ਹੈ ਜਦਕਿ 40 ਤੋਂ ਵੱਧ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। NRF ਨੂੰ ਇਸ ਦੌਰਾਨ ਕਈ ਅਮਰੀਕੀ ਗੱਡੀਆਂ ਅਤੇ ਹਥਿਆਰ ਮਿਲੇ ਹਨ।

PunjabKesari

ਇਸ ਤੋਂ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਮੰਗਲਵਾਰ ਰਾਤ ਨੂੰ ਵੀ ਤਾਲਿਬਾਨ ਨੇ ਪੰਜਸ਼ੀਰ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿੱਥੇ ਉਸ ਦਾ ਮੁਕਾਬਲਾ ਨੌਰਦਰਨ ਅਲਾਇੰਸ (NA) ਦੇ ਲੜਾਕਿਆਂ ਨਾਲ ਹੋਇਆ। ਸਥਾਨਕ ਪੱਤਰਕਾਰ ਨਾਤਿਕ ਮਾਲਿਕਜਾਦਾ ਵੱਲੋਂ ਕੀਤੇ ਗਏ ਟਵੀਟ ਮੁਤਾਬਕ ਅਫਗਾਨਿਸਤਾਨ ਦੇ ਪੰਜਸ਼ੀਰ ਦੇ ਪ੍ਰਵੇਸ਼ ਦਵਾਰ 'ਤੇ ਗੁਲਬਹਾਰ ਇਲਾਕੇ ਵਿਚ ਤਾਲਿਬਾਨ ਲੜਾਕਿਆਂ ਅਤੇ ਨੌਰਦਰਨ ਅਲਾਇੰਸ ਦੇ ਲੜਾਕਿਆਂ ਵਿਚਕਾਰ ਮੁਕਾਬਲਾ ਹੋਇਆ। ਇੰਨਾ ਹੀ ਨਹੀਂ ਤਾਲਿਬਾਨ ਵੱਲੋਂ ਇੱਥੇ ਇਕ ਪੁਲ ਉਡਾਉਣ ਦੀ ਵੀ ਖ਼ਬਰ ਹੈ। ਇਸ ਦੇ ਇਲਾਵਾ ਕਈ ਲੜਾਕਿਆਂ ਨੂੰ ਫੜਿਆ ਗਿਆ ਹੈ। 

PunjabKesari

ਇਸ ਤੋਂ ਪਹਿਲਾਂ ਸੋਮਵਾਰ ਰਾਤ ਨੂੰ ਵੀ ਤਾਲਿਬਾਨ ਅਤੇ ਨੌਰਦਰਨ ਅਲਾਇੰਸ ਦੇ ਲੜਾਕਿਆਂ ਵਿਚਕਾਰ ਗੋਲੀਬਾਰੀ ਹੋਈ ਸੀ।ਉਦੋਂ ਕਰੀਬ 7-8 ਤਾਲਿਬਾਨੀ ਲੜਾਕਿਆਂ ਦੇ ਮਾਰੇ ਜਾਣ ਦੀ ਖ਼ਬਰ ਸੀ। ਇੱਥੇ ਦੱਸ ਦਈਏ ਕਿ ਪੰਜਸ਼ੀਰ ਹਾਲੇ ਵੀ ਤਾਲਿਬਾਨ ਦੇ ਕਬਜ਼ੇ ਤੋਂ ਦੂਰ ਹੈ। ਇੱਥੇ ਨੌਰਦਰਨ ਅਲਾਇੰਸ ਅਹਿਮਦ ਮਸੂਦ ਦੀ ਅਗਵਾਈ ਵਿਚ ਤਾਲਿਬਾਨ ਖ਼ਿਲਾਫ਼ ਲੜਾਈ ਲੜ ਰਿਹਾ ਹੈ। ਅਹਿਮਦ ਮਸੂਦ ਦੇ ਬੁਲਾਰੇ ਫਹੀਮ ਦਸ਼ਤੀ ਵੱਲੋਂ ਵੀ ਤਾਲਿਬਾਨ ਨਾਲ ਹੋਈ ਲੜਾਈ ਦੀ ਪੁਸ਼ਟੀ ਕੀਤੀ ਗਈ ਸੀ। ਫਹੀਮ ਮੁਤਾਬਕ ਸੋਮਵਾਰ ਦੀ ਰਾਤ ਪੰਜਸ਼ੀਰ ਵਿਚ ਤਾਲਿਬਾਨ ਨੇ ਹਮਲਾ ਕੀਤਾ ਸੀ ਅਤੇ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀਪਰ ਉਸ ਨੂੰ ਸਫਲਤਾ ਨਹੀਂ ਮਿਲੀ ਸੀ। 

ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਨੂੰ ਅਮਰੀਕਾ ਦੀ ਚਿਤਾਵਨੀ, ਲੋੜ ਪੈਣ 'ਤੇ ਅਫਗਾਨਿਸਤਾਨ 'ਚ ਕਰਦੇ ਰਹਾਂਗੇ 'ਡਰੋਨ ਹਮਲੇ'

ਤਾਲਿਬਾਨ ਪਹਿਲਾਂ ਹੀ ਪੰਜਸ਼ੀਰ ਇਲਾਕੇ ਵਿਚ ਇੰਟਰਨੈੱਟ ਬੰਦ ਕਰ ਚੁੱਕਾ ਹੈ। ਗੌਰਤਲਬ ਹੈ ਕਿ 30 ਅਗਸਤ ਨੂੰ ਅਮਰੀਕਾ ਦੀ ਸੈਨਾ ਨੇ ਕਾਬੁਲ ਹਵਾਈ ਅੱਡਾ ਛੱਡ ਦਿੱਤਾ ਹੈ। ਹੁਣ ਅਫਗਾਨਿਸਤਾਨ 'ਤੇ ਪੂਰੀ ਤਰ੍ਹਾਂ ਤਾਲਿਬਾਨ ਦਾ ਕਬਜ਼ਾ ਹੈ। ਤਾਲਿਬਾਨ ਵੱਲੋਂ ਜਲਦੀ ਹੀ ਅਫਗਾਨਿਸਤਾਨ ਵਿਚ ਨਵੀਂ ਸਰਕਾਰ ਬਣਾਈ ਜਾਵੇਗੀ। ਤਾਲਿਬਾਨ ਦੇ ਵੱਡੇ ਨੇਤਾ ਕੰਧਾਰ ਵਿਚ ਮੌਜੂਦ ਹਨ ਜੋ ਜਲਦੀ ਹੀ ਕਾਬੁਲ ਦਾ ਰੁੱਖ਼ ਕਰ ਸਕਦੇ ਹਨ। ਇਸ ਮਗਰੋਂ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। 


Vandana

Content Editor

Related News