35 ਸਾਲ ਦੀ ਅਧਿਆਪਿਕਾ ਨੂੰ 17 ਸਾਲ ਦੇ ਸਟੂਡੈਂਟ ਨਾਲ ਪਿਆਰ ਕਰਨ ਦੀ ਮਿਲੀ ਇਹ ਸਜ਼ਾ

06/30/2017 3:34:44 PM

ਕੋਵੇਂਟਰੀ— ਇੰਗਲੈਂਡ 'ਚ 35 ਸਾਲ ਦੀ ਇਕ ਵਿਆਹੁਤਾ ਅਧਿਆਪਿਕਾ ਨੂੰ ਆਪਣੇ 17 ਸਾਲ ਦੇ ਸਟੂਡੈਂਟ ਨਾਲ ਪਿਆਰ ਹੋ ਗਿਆ। ਲਗਭਗ 10 ਮਹੀਨੇ ਤੱਕ ਇਨ੍ਹਾਂ ਦੋਹਾਂ ਵਿਚਾਲੇ ਅਫੇਅਰ ਚੱਲਿਆ ਅਤੇ ਦੋਹਾਂ ਦਰਮਿਆਨ ਜਿਨਸੀ ਸਬੰਧ ਵੀ ਰਹੇ। ਇਸ ਦਾ ਖੁਲਾਸਾ ਹੋਣ ਤੋਂ ਬਾਅਦ ਪਿਛਲੇ ਸਾਲ ਅਗਸਤ 'ਚ ਅਧਿਆਪਿਕਾ ਨੂੰ ਮੁਅੱਤਲ ਕਰ ਦਿੱਤਾ ਗਿਆ। ਹੁਣ ਉਸ 'ਤੇ ਲਾਈਫ-ਟਾਈਮ ਲਈ ਟੀਚਿੰਗ ਕਰਨ ਦੀ ਰੋਕ ਲਗਾ ਦਿੱਤੀ ਗਈ ਹੈ। 
ਮਾਮਲਾ ਬ੍ਰੈਡਫੋਰਡ ਦੇ ਟੋਂਗ ਹਾਈ ਸਕੂਲ ਦਾ ਹੈ। ਇਥੇ ਪੜ੍ਹਾਉਣ ਵਾਲੀ 35 ਸਾਲ ਦੀ ਅਮੀਨ ਨਜਮ ਖਾਨ ਨੂੰ ਆਪਣੇ ਸਟੂਡੈਂਟ ਨਾਲ ਪਿਆਰ ਹੋ ਗਿਆ। ਅਮੀਨਾ ਆਪਣੇ ਸਟੂਡੈਂਟ ਨੂੰ ਹਰ ਰੋਜ਼ ਘਰ ਅਤੇ ਹੋਟਲ ਦੇ ਕਮਰਿਆਂ 'ਚ ਮਿਲਦੀ ਸੀ। ਉਨ੍ਹਾਂ ਦੇ ਬਾਕੀ ਸਟੂਡੈਂਟਸ ਨੇ ਉਨ੍ਹਾਂ ਦੋਹਾਂ ਨੂੰ ਕਈ ਵਾਰ ਰੈਸਟੋਰੈਂਟ 'ਚ ਵੀ ਮਿਲਦੇ ਦੇਖਿਆ। ਬੀਤੇ ਸਾਲ ਅਗਸਤ 'ਚ ਇਸ ਮਾਮਲੇ ਦਾ ਖੁਲਾਸਾ ਹੋਇਆ, ਜਿਸ ਤੋਂ ਬਾਅਦ ਅਮੀਨਾ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ। ਸ਼ੁਰੂ 'ਚ ਅਧਿਆਪਿਕਾ ਨੇ ਅਫੇਅਰ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਬਾਅਦ 'ਚ ਉਸ ਨੇ ਜਿਨਸੀ ਸਬੰਧਾਂ ਦੀ ਗੱਲ ਮੰਨ ਲਈ। ਕੋਵੇਂਟਰੀ ਦੀ ਅਦਾਲਤ 'ਚ ਇਸ ਮਾਮਲੇ ਦੀ ਸੁਣਵਾਈ ਹੋਈ, ਜਿਸ 'ਚ ਅਮੀਨਾ 'ਤੇ ਜ਼ਿੰਦਗੀ ਭਰ ਲਈ ਟੀਚਿੰਗ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ।


Related News