ਸੀਰੀਆ : ਅਮਰੀਕੀ ਨੀਤ ਗਠਜੋੜ ਹਮਲੇ ''ਚ ਆਈ.ਐੱਸ. ਦੇ 35 ਲੜਾਕੇ ਢੇਰ
Saturday, Oct 20, 2018 - 09:18 PM (IST)

ਬੇਰੂਤ— ਸੀਰੀਆ 'ਚ ਇਸਲਾਮਿਕ ਸਟੇਟ ਸਮੂਹ ਖਿਲਾਫ ਅਮਰੀਕੀ ਨੀਤ ਗਠਜੋੜ ਦੀ ਮੁਹਿੰਮ 'ਚ ਸ਼ਨੀਵਾਰ ਨੂੰ 35 ਜਿਹਾਦੀ ਮਾਰੇ ਗਏ। ਬ੍ਰਿਟੇਨ ਸਥਿਤ ਸੰਗਠਨ 'ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਇਟਸ' ਨੇ ਇਹ ਜਾਣਕਾਰੀ ਦਿੱਤੀ। ਸੰਗਠਨ ਨੇ ਦੱਸਿਆ ਕਿ ਪੂਰਬੀ ਸੀਰੀਆ 'ਚ ਆਈ.ਐੱਸ. ਦੇ ਆਖਰੀ ਗੜ੍ਹ 'ਚ ਅਮਰੀਕੀ ਨੀਤ ਗਠਜੋੜ ਦੇ ਹਮਲੇ 'ਚ 35 ਲੋਕ ਮਾਰੇ ਗਏ। ਉਸ ਨੇ ਦੱਸਿਆ ਕਿ ਹਾਜਿਨ ਸ਼ਹਿਰ ਨੇੜੇ ਹਵਾਈ ਹਮਲੇ 'ਚ 28 ਜਿਹਾਦੀ ਮਾਰੇ ਗਏ, ਜਦਕਿ 7 ਹੋਰ ਜਿਹਾਦੀ ਲੜਾਈ 'ਚ ਮਾਰੇ ਗਏ। ਸੀਰੀਆ 'ਚ 2011 'ਚ ਜੰਗ ਸ਼ੁਰੂ ਹੋਇਆ ਸੀ ਜਦੋਂ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਸ਼ੁਰੂਆਤ ਹੋਈ ਸੀ। ਹੁਣ ਤਕ ਇਸ 'ਚ 3,60,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।