ਇਜ਼ਰਾਈਲ ਦੇ ਤੇਲ ਅਵੀਵ ''ਚ ਪ੍ਰਦਰਸ਼ਨ ਜਾਰੀ, 34 ਪ੍ਰਦਰਸ਼ਨਕਾਰੀ ਗ੍ਰਿਫਤਾਰ (ਤਸਵੀਰਾਂ)
03/28/2023 4:56:00 PM

ਤੇਲ ਅਵੀਵ (ਵਾਰਤਾ): ਇਜ਼ਰਾਈਲ ਵਿੱਚ ਵਿਵਾਦਤ ਨਿਆਂਇਕ ਸੁਧਾਰਾਂ ਖ਼ਿਲਾਫ਼ ਲਗਭਗ 12 ਹਫਤਿਆਂ ਤੋਂ ਵਿਰੋਧ ਪ੍ਰਦਰਸ਼ਨ ਜਾਰੀ ਹਨ। ਇਸ ਦੌਰਾਨ ਇਜ਼ਰਾਇਲੀ ਪੁਲਸ ਨੇ ਤੇਲ ਅਵੀਵ ਵਿਚ ਪਿਛਲੇ 24 ਘੰਟਿਆਂ ਦੌਰਾਨ 34 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿ ਟਾਈਮਜ਼ ਆਫ ਇਜ਼ਰਾਈਲ ਨੇ ਮੰਗਲਵਾਰ ਨੂੰ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਵੀਅਤਨਾਮ ਦੀ ਕੈਬਨਿਟ ਨੇ ਵਿਦੇਸ਼ੀ ਸੈਲਾਨੀਆਂ ਲਈ ਈ-ਵੀਜ਼ਾ ਨੂੰ ਦਿੱਤੀ ਮਨਜ਼ੂਰੀ
ਰਿਪੋਰਟਾਂ ਮੁਤਾਬਕ ਜ਼ਿਆਦਾਤਰ ਪ੍ਰਦਰਸ਼ਨਕਾਰੀ ਰਾਤ ਨੂੰ ਹੀ ਭਜਾ ਦਿੱਤੇ ਗਏ। ਰਿਪੋਰਟਾਂ ਵਿੱਚ ਕਿਹਾ ਗਿਆ ਕਿ ਪ੍ਰਦਰਸ਼ਨਕਾਰੀਆਂ ਨਾਲ ਝੜਪਾਂ ਤੋਂ ਬਾਅਦ ਪੁਲਸ ਅਧਿਕਾਰੀਆਂ ਨੂੰ ਪ੍ਰਦਰਸ਼ਨਕਾਰੀਆਂ ਦੀ ਭੀੜ ਨੂੰ ਖਿੰਡਾਉਣ ਲਈ ਸਟਨ ਗ੍ਰੇਨੇਡ ਦੀ ਵਰਤੋਂ ਕਰਨੀ ਪਈ। ਡਾਊਨਟਾਊਨ ਤੇਲ ਅਵੀਵ ਦੇ ਨੀਵੇਂ ਇਲਾਕਿਆਂ ਵਿੱਚ ਧਾਤ ਦੀਆਂ ਰੁਕਾਵਟਾਂ ਸਮੇਤ ਮਲਬਾ ਖਿੱਲਰਿਆ ਹੋਇਆ ਪਾਇਆ ਗਿਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।