ਪਾਕਿਸਤਾਨ ''ਚ ਨਵੰਬਰ ''ਚ ਅੱਤਵਾਦੀ ਹਮਲਿਆਂ ''ਚ 34 ਫੀਸਦੀ ਵਾਧਾ : ਰਿਪੋਰਟ

12/03/2023 3:06:36 PM

ਇਸਲਾਮਾਬਾਦ, (ਭਾਸ਼ਾ)- ਪਾਕਿਸਤਾਨ 'ਚ ਨਵੰਬਰ ਮਹੀਨੇ 'ਚ ਅੱਤਵਾਦੀ ਹਮਲਿਆਂ 'ਚ 34 ਫੀਸਦੀ ਵਾਧਾ ਹੋਇਆ ਹੈ ਅਤੇ ਇਸ ਮਹੀਨੇ ਦੇਸ਼ 'ਚ 63 ਅੱਤਵਾਦੀ ਹਮਲੇ ਹੋਏ ਹਨ। ਇਹ ਜਾਣਕਾਰੀ ਐਤਵਾਰ ਨੂੰ ਇੱਕ ਥਿੰਕ ਟੈਂਕ ਦੀ ਰਿਪੋਰਟ ਵਿੱਚ ਦਿੱਤੀ ਗਈ। 'ਡਾਨ' ਅਖਬਾਰ ਨੇ 'ਪਾਕਿਸਤਾਨ ਇੰਸਟੀਚਿਊਟ ਫਾਰ ਕੰਫਲਿਕਟ ਐਂਡ ਸਕਿਓਰਿਟੀ ਸਟੱਡੀਜ਼' (ਪੀ. ਆਈ. ਸੀ. ਐੱਸ. ਐੱਸ.) ਥਿੰਕ ਟੈਂਕ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਨਵੰਬਰ 'ਚ 63 ਅੱਤਵਾਦੀ ਹਮਲਿਆਂ 'ਚ 83 ਲੋਕ ਮਾਰੇ ਗਏ, ਜਿਨ੍ਹਾਂ 'ਚ ਸੁਰੱਖਿਆ ਬਲਾਂ ਦੇ 37 ਜਵਾਨ ਅਤੇ 33 ਨਾਗਰਿਕ ਸ਼ਾਮਲ ਸਨ।

ਇਹ ਵੀ ਪੜ੍ਹੋ : ਪਾਕਿਸਤਾਨ ਸਰਕਾਰ ਨੇ ਹਿੰਦੂ ਪੁਲਸ ਕਰਮਚਾਰੀਆਂ ਨੂੰ ਸੌਂਪੀ ਮੰਦਰਾਂ ਸਣੇ ਹਿੰਦੂ ਪਰਿਵਾਰਾਂ ਦੀ ਸੁਰੱਖਿਆ

ਇਸਲਾਮਾਬਾਦ ਸਥਿਤ ਥਿੰਕ ਟੈਂਕ ਮੁਤਾਬਕ ਨਵੰਬਰ 'ਚ ਹੋਏ ਅੱਤਵਾਦੀ ਹਮਲਿਆਂ 'ਚ 53 ਨਾਗਰਿਕਾਂ ਅਤੇ 36 ਸੁਰੱਖਿਆ ਬਲਾਂ ਦੇ ਕਰਮਚਾਰੀਆਂ ਸਮੇਤ 89 ਲੋਕ ਜ਼ਖਮੀ ਹੋਏ ਹਨ। ਅਕਤੂਬਰ ਦੇ ਅੰਕੜਿਆਂ ਦੀ ਤੁਲਨਾ 'ਚ ਨਵੰਬਰ 'ਚ ਅੱਤਵਾਦੀ ਹਮਲਿਆਂ 'ਚ 34 ਫੀਸਦੀ, ਮਰਨ ਵਾਲਿਆਂ ਦੀ ਗਿਣਤੀ 'ਚ 63 ਫੀਸਦੀ ਅਤੇ ਜ਼ਖਮੀਆਂ ਦੀ ਗਿਣਤੀ 'ਚ 89 ਫੀਸਦੀ ਵਾਧਾ ਹੋਇਆ ਹੈ। ਰਿਪੋਰਟਾਂ ਅਨੁਸਾਰ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਨਵੰਬਰ ਵਿੱਚ ਘੱਟੋ-ਘੱਟ 59 ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਘੱਟੋ-ਘੱਟ 18 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ। 

ਇਹ ਵੀ ਪੜ੍ਹੋ : ਪਾਕਿਸਤਾਨ 'ਚ 'ਮੰਦਰ' ਨੂੰ 'ਮਦਰਸੇ' 'ਚ ਕੀਤਾ ਗਿਆ ਤਬਦੀਲ, ਹਿੰਦੂ ਭਾਈਚਾਰੇ 'ਚ ਰੋਸ

ਅੰਕੜਿਆਂ ਮੁਤਾਬਕ 2022 ਦੀ ਇਸੇ ਮਿਆਦ ਦੇ ਮੁਕਾਬਲੇ 2023 ਦੇ ਪਹਿਲੇ 11 ਮਹੀਨਿਆਂ 'ਚ ਅੱਤਵਾਦੀ ਹਮਲਿਆਂ 'ਚ 81 ਫੀਸਦੀ ਦਾ ਵਾਧਾ ਹੋਇਆ ਹੈ।ਇਸ ਦੌਰਾਨ ਜ਼ਖਮੀਆਂ ਦੀ ਗਿਣਤੀ 'ਚ ਵੀ 64 ਫੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ ਦੇ ਅਨੁਸਾਰ, ਜਨਵਰੀ ਤੋਂ ਨਵੰਬਰ 2023 ਤੱਕ 599 ਅੱਤਵਾਦੀ ਹਮਲਿਆਂ ਵਿੱਚ ਕੁੱਲ 897 ਲੋਕਾਂ ਦੀ ਮੌਤ ਹੋ ਗਈ ਅਤੇ 1,241 ਜ਼ਖਮੀ ਹੋਏ। ਪਾਕਿਸਤਾਨ ਦਾ ਅਸ਼ਾਂਤ ਖੈਬਰ ਪਖਤੂਨਖਵਾ ਪ੍ਰਾਂਤ ਅੱਤਵਾਦੀ ਹਮਲਿਆਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ, ਉੱਥੇ 51 ਹਮਲਿਆਂ ਵਿੱਚ 54 ਲੋਕ ਮਾਰੇ ਗਏ ਅਤੇ 81 ਜ਼ਖਮੀ ਹੋਏ। ਬਲੋਚਿਸਤਾਨ ਸੂਬੇ ਵਿੱਚ ਨੌਂ ਹਮਲੇ ਹੋਏ ਜਿਨ੍ਹਾਂ ਵਿੱਚ 18 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਸੁਰੱਖਿਆ ਬਲਾਂ ਦੇ 15 ਜਵਾਨ ਅਤੇ ਤਿੰਨ ਨਾਗਰਿਕ ਸ਼ਾਮਲ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News