ਅਲਜੀਰੀਆ ਦੇ ਜੰਗਲਾਂ 'ਚ ਅੱਗ ਲੱਗਣ ਕਾਰਨ 34 ਲੋਕਾਂ ਦੀ ਮੌਤ
Wednesday, Jul 26, 2023 - 01:13 PM (IST)
ਅਲਜੀਅਰਜ਼ (ਭਾਸ਼ਾ) : ਉੱਤਰੀ ਅਲਜੀਰੀਆ ਦੇ ਜੰਗਲਾਂ, ਪਹਾੜੀ ਖੇਤਰਾਂ ਵਿਚ ਸਥਿਤ ਪਿੰਡਾਂ ਅਤੇ ਸ਼ਹਿਰਾਂ ਵਿਚ ਲੱਗੀ ਅੱਗ ਵਿੱਚ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ 23 ਦੀ ਮੌਤ ਤੱਟਵਰਤੀ ਬੇਜੀਆ ਖੇਤਰ ਵਿੱਚ ਹੋਈ ਹੈ।
ਇਹ ਵੀ ਪੜ੍ਹੋ: ਭਾਰਤ ਦੇ ਫ਼ੈਸਲੇ ਨੇ ਅਮਰੀਕਾ 'ਚ ਮਚਾਈ ਤੜਥੱਲੀ, ਲੱਗੇ ਨੋਟਿਸ- 'ਇਕ ਪਰਿਵਾਰ ਨੂੰ ਮਿਲਣਗੇ ਇਕ ਥੈਲੀ ਚੌਲ'
ਅਲ ਵਤਨ ਰੋਜ਼ਾਨਾ ਦੀ ਰਿਪੋਰਟ ਮੁਤਾਬਕ ਗ੍ਰਹਿ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਅੱਗ ਐਤਵਾਰ ਨੂੰ ਲੱਗੀ ਸੀ ਅਤੇ 80 ਫੀਸਦੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਰੱਖਿਆ ਮੰਤਰਾਲਾ ਨੇ ਸੋਮਵਾਰ ਰਾਤ ਨੂੰ ਦੱਸਿਆ ਕਿ ਸਭ ਤੋਂ ਜ਼ਿਆਦਾ ਪ੍ਰਭਾਵਿਤ ਬੇਜਈਆ 'ਚ ਮਾਰੇ ਗਏ ਲੋਕਾਂ 'ਚ 10 ਫ਼ੌਜੀ ਸ਼ਾਮਲ ਹਨ, ਜੋ ਬਚਾਅ ਮੁਹਿੰਮ ਦੌਰਾਨ ਅੱਗ ਦੀ ਲਪੇਟ 'ਚ ਆ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8