ਸਰਹੱਦ ਪਾਰ : ਫਰਵਰੀ ਮਹੀਨੇ ਦੌਰਾਨ ਬਲੋਚਿਸਤਾਨ ’ਚ 33 ਲਾਪਤਾ ਅਤੇ 5 ਨੇਤਾ ਮਾਰੇ ਗਏ
Friday, Mar 08, 2024 - 11:20 AM (IST)

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) : ਬਲੋਚ ਨੈਸ਼ਨਲ ਮੂਵਮੈਂਟ (ਬੀ. ਐੱਨ. ਐੱਮ), ਪਾਕਿ ਦੇ ਮਨੁੱਖੀ ਅਧਿਕਾਰ ਵਿਭਾਗ ਨੇ ਕਿਹਾ ਕਿ ਬਲੋਚਿਸਤਾਨ ਦੇ ਵੱਖ-ਵੱਖ ਇਲਾਕਿਆਂ ਵਿਚ ਫਰਵਰੀ ਮਹੀਨੇ ਦੌਰਾਨ ਲਾਪਤਾ ਹੋਣ ਦੇ 33 ਦਸਤਾਵੇਜ਼ੀ ਕੇਸਾਂ ਦੀ ਰਿਪੋਰਟ ਕੀਤੀ ਗਈ ਹੈ, ਜੋ ਚਿੰਤਾਜਨਕ ਵਾਧੇ ਨੂੰ ਉਜਾਗਰ ਕਰਦੇ ਹਨ। ਮਨੁੱਖੀ ਅਧਿਕਾਰ ਵਿਭਾਗ ਨੇ ਫਰਵਰੀ 2024 ਲਈ ਬਲੋਚਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਬਾਰੇ ਵਿਆਪਕ ਰਿਪੋਰਟ ਜਾਰੀ ਕੀਤੀ।
ਰਿਪੋਰਟ ਅਨੁਸਾਰ ਲਾਪਤਾ ਹੋਣ ਦੇ 33 ਮਾਮਲਿਆਂ ’ਚੋਂ 28 ਵਿਅਕਤੀਆਂ ਨੂੰ ਬਾਅਦ ਵਿਚ ਤਸ਼ੱਦਦ ਸੈੱਲਾਂ ਤੋਂ ਰਿਹਾਅ ਕਰ ਦਿੱਤਾ ਗਿਆ। ਕਥਿਤ ਤੌਰ ’ਤੇ ਬਲੋਚਿਸਤਾਨ ਦੇ ਮਾਰਚ ਵਿਚ ਪਾਕਿਸਤਾਨੀ ਫੌਜ ਅਤੇ ਬਲੋਚ ਸਰ ਮਚ ਆਰਸ ਵਿਚਕਾਰ ਝੜਪ ਤੋਂ ਬਾਅਦ ਪੰਜ ਵਿਅਕਤੀਆਂ, ਜਿਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਜ਼ਬਰਦਸਤੀ ਗਾਇਬ ਕਰ ਦਿੱਤਾ ਗਿਆ ਸੀ, ਨੂੰ ਹਮਲਾਵਰ ਕਰਾਰ ਦਿੱਤਾ ਗਿਆ ਸੀ ਅਤੇ ਬਾਅਦ ਵਿਚ ਮਾਰ ਦਿੱਤਾ ਗਿਆ ਸੀ।