ਮਿਸਰ ''ਚ ਫੌਜੀ ਕਾਰਵਾਈ ਵਿਚ 32 ਅੱਤਵਾਦੀ ਢੇਰ
Thursday, Jun 21, 2018 - 06:53 PM (IST)

ਕਾਹਿਰਾ (ਭਾਸ਼ਾ)- ਮਿਸਰ ਦੇ ਅਸ਼ਾਂਤ ਉੱਤਰ ਅਤੇ ਮੱਧ ਸਿਨਾਈ ਵਿਚ ਪਿਛਲੇ ਕੁਝ ਦਿਨਾਂ ਵਿਚ ਫੌਜ ਦੀਆਂ ਵੱਖ-ਵੱਖ ਕਾਰਵਾਈਆਂ ਵਿਚ 32 ਅੱਤਵਾਦੀ ਮਾਰੇ ਗਏ ਹਨ, ਜਦੋਂ ਕਿ 272 ਅੱਤਵਾਦੀ ਅੱਡਿਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਮਿਸਰ ਦੀ ਫੌਜ ਨੇ ਫਰਵਰੀ ਵਿਚ ਅੱਤਵਾਦੀਆਂ ਖਿਲਾਫ ਇਕ ਸਮੱਗਰ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦਾ ਨਾਂ ਸਮੱਗਰ ਮੁਹਿੰਮ ਸਿਨਾਈ 2018 ਰੱਖਿਆ ਗਿਆ ਸੀ। ਤਾਜ਼ਾ ਮੁਹਿੰਮ ਇਸੇ ਦਾ ਹਿੱਸਾ ਸੀ। ਫੌਜ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿਚ ਉੱਤਰੀ ਅਤੇ ਮੱਧ ਸਿਨਾਈ ਵਿਚ ਫੌਜ ਦੀਆਂ ਵੱਖ-ਵੱਖ ਮੁਹਿੰਮਾਂ ਵਿਚ 32 ਅੱਤਵਾਦੀ ਮਾਰੇ ਗਏ। ਇਸ ਤੋਂ ਇਲਾਵਾ 96 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ 9 ਬਹੁਤ ਖਤਰਨਾਕ ਅੱਤਵਾਦੀ ਹਨ। ਬਿਆਨ ਵਿਚ ਦੱਸਿਆ ਗਿਆ ਹੈ ਕਿ ਸੁਰੱਖਿਆ ਫੋਰਸਾਂ ਨੇ ਆਪਣੀ ਮੁਹਿੰਮ ਵਿਚ ਅੱਤਵਾਦੀਆਂ ਦੇ 272 ਅੱਡਿਆਂ ਨੂੰ ਢਹਿ-ਢੇਰੀ ਕਰ ਦਿੱਤਾ ਹੈ। ਇਨ੍ਹਾਂ ਫੌਜੀ ਮੁਹਿੰਮ ਵਿਚ ਪਿਛਲੇ ਮਹੀਨੇ 19 ਅੱਤਵਾਦੀ ਮਾਰੇ ਗਏ ਸਨ, ਜਦੋਂ ਕਿ 20 ਹੋਰ ਜ਼ਖਮੀ ਹੋ ਗਏ ਸਨ। ਫੌਜ ਦੇ ਅੰਕੜਿਆਂ ਮੁਤਾਬਕ ਇਸ ਮੁਹਿੰਮ ਵਿਚ ਹੁਣ ਤੱਕ 318 ਅੱਤਵਾਦੀ ਮਾਰੇ ਜਾ ਚੁੱਕੇ ਹਨ, ਉਥੇ ਹੀ 37 ਫੌਜੀਆਂ ਦੀ ਵੀ ਮੌਤ ਹੋਈ ਹੈ।