ਮਿਸਰ 'ਚ ਕਈ ਕਾਰਾਂ ਦੀ ਟੱਕਰ, 32 ਲੋਕਾਂ ਦੀ ਦਰਦਨਾਕ ਮੌਤ ਤੇ 63 ਜ਼ਖ਼ਮੀ

Sunday, Oct 29, 2023 - 10:35 AM (IST)

ਮਿਸਰ 'ਚ ਕਈ ਕਾਰਾਂ ਦੀ ਟੱਕਰ, 32 ਲੋਕਾਂ ਦੀ ਦਰਦਨਾਕ ਮੌਤ ਤੇ 63 ਜ਼ਖ਼ਮੀ

ਕਾਹਿਰਾ (ਯੂ. ਐੱਨ. ਆਈ.): ਮਿਸਰ ਦੇ ਬੇਹੇਰਾ ਗਵਰਨਰੇਟ ਨੇੜੇ ਸ਼ਨੀਵਾਰ ਨੂੰ ਇਕ ਰੇਗਿਸਤਾਨੀ ਸੜਕ 'ਤੇ ਕਈ ਵਾਹਨਾਂ ਦੀ ਟੱਕਰ ਹੋ ਗਈ।ਇਸ ਟੱਕਰ ਵਿਚ ਘੱਟ ਤੋਂ ਘੱਟ 32 ਲੋਕਾਂ ਦੀ ਮੌਤ ਹੋ ਗਈ ਅਤੇ 63 ਹੋਰ ਜ਼ਖ਼ਮੀ ਹੋ ਗਏ। ਦੇਸ਼ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਸੁਰੱਖਿਆ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਾਦਸਾ ਬੇਹੇਰਾ ਦੇ ਕੋਲ ਕਾਹਿਰਾ-ਸਿਕੰਦਰੀਆ ਰੇਗਿਸਤਾਨ ਸੜਕ 'ਤੇ ਯਾਤਰਾ ਕਰ ਰਹੀ ਇੱਕ ਕਾਰ ਤੋਂ ਤੇਲ ਲੀਕ ਹੋਣ ਕਾਰਨ ਹੋਇਆ ਸੀ। ਮੰਤਰਾਲੇ ਨੇ ਬਾਅਦ ਦੇ ਬਿਆਨਾਂ ਵਿੱਚ ਕਿਹਾ ਕਿ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਨਾਲ ਟਕਰਾਉਣ ਤੋਂ ਬਾਅਦ ਕਈ ਕਾਰਾਂ ਨੂੰ ਅੱਗ ਲੱਗ ਗਈ। 

PunjabKesari

ਸਰਕਾਰੀ ਅਹਰਾਮ ਅਖ਼ਬਾਰ ਨੇ ਘਟਨਾ ਸਥਾਨ 'ਤੇ ਮੌਜੂਦ ਇਕ ਸੁਰੱਖਿਆ ਸੂਤਰ ਦੇ ਹਵਾਲੇ ਨਾਲ ਕਿਹਾ, ''ਹਾਦਸੇ 'ਚ ਕੁੱਲ 64 ਵਾਹਨ ਸ਼ਾਮਲ ਸਨ, ਜਿਨ੍ਹਾਂ 'ਚੋਂ 29 ਵਾਹਨ ਸੜ ਗਏ।'' ਮੰਤਰਾਲੇ ਨੇ ਕਿਹਾ ਕਿ ਉਸ ਨੇ ਜ਼ਖ਼ਮੀਆਂ ਨੂੰ ਬਚਾਉਣ ਲਈ 20 ਐਂਬੂਲੈਂਸਾਂ ਨੂੰ ਰਵਾਨਾ ਕੀਤਾ ਹੈ। ਤਿੰਨਾਂ ਨੂੰ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਇਸ ਵਿਚ ਕਿਹਾ ਗਿਆ ਹੈ ਕਿ ਹੋਰ 60 ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਟਰਾਂਸਫਰ ਕੀਤਾ ਗਿਆ ਹੈ, ਜਦੋਂ ਕਿ ਅਹਿਰਾਮ ਨੇ ਡਾਕਟਰਾਂ ਦਾ ਹਵਾਲਾ ਦਿੰਦੇ ਹੋਏ ਪੁਸ਼ਟੀ ਕੀਤੀ ਕਿ ਦੁਖਦਾਈ ਹਾਦਸੇ ਵਿਚ ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਸਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਨੇ ਆਪਣੇ ਨਾਗਰਿਕਾਂ ਨੂੰ ਲੇਬਨਾਨ ਦੀ ਯਾਤਰਾ ਸਬੰਧੀ ਐਡਵਾਇਜ਼ਰੀ ਕੀਤੀ ਜਾਰੀ

ਅਹਰਾਮ ਨੇ ਕਿਹਾ ਕਿ ਇਸ ਦੁਖਾਂਤ ਦੀ ਅਪਰਾਧਿਕ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਮਿਸਰ ਵਿੱਚ ਸੜਕ ਹਾਦਸਿਆਂ ਵਿੱਚ ਹਰ ਸਾਲ ਤੇਜ਼ ਰਫ਼ਤਾਰ, ਸੜਕਾਂ ਦੀ ਮਾੜੀ ਸਾਂਭ-ਸੰਭਾਲ ਅਤੇ ਟ੍ਰੈਫਿਕ ਕਾਨੂੰਨਾਂ ਦੀ ਢਿੱਲ-ਮੱਠ ਦੇ ਨਤੀਜੇ ਵਜੋਂ ਹਜ਼ਾਰਾਂ ਜਾਨਾਂ ਜਾਂਦੀਆਂ ਹਨ। ਪਿਛਲੇ ਕੁਝ ਸਾਲਾਂ ਵਿੱਚ, ਮਿਸਰ ਨੇ ਟ੍ਰੈਫਿਕ ਹਾਦਸਿਆਂ ਨੂੰ ਘਟਾਉਣ ਲਈ ਆਪਣੇ ਸੜਕੀ ਨੈਟਵਰਕ ਨੂੰ ਅਪਗ੍ਰੇਡ ਕੀਤਾ ਹੈ
                                                                                                                                                          

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।     


author

Vandana

Content Editor

Related News