ਸੂਡਾਨ ਦੇ ਬਲੂ ਨੀਲ ਸੂਬੇ 'ਚ ਕਬਾਇਲੀ ਸਮੂਹਾਂ ਦਰਮਿਆਨ ਝੜਪਾਂ 'ਚ 31 ਦੀ ਮੌਤ ਤੇ 39 ਜ਼ਖਮੀ

07/16/2022 8:17:38 PM

ਕਾਹਿਰਾ-ਸੂਡਾਨ ਦੇ ਦੱਖਣੀ ਸੂਬੇ 'ਚ ਦੋ ਕਬਾਇਲੀ ਸਮੂਹਾਂ ਦਰਮਿਆਨ ਝੜਪਾਂ 'ਚ ਘਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਦੇਸ਼ 'ਚ ਇਕ ਅਕਤੂਬਰ ਨੂੰ ਹੋਏ ਫੌਜੀ ਤਖ਼ਤਾਪਲਟ ਤੋਂ ਬਾਅਦ ਤੋਂ ਦੇਸ਼ 'ਚ ਚੱਲ ਰਹੀ ਉਥਲ-ਪੁਥਲ ਦੇ ਮੱਦੇਨਜ਼ਰ ਖੂਨ-ਖਰਾਬੇ ਦੀ ਇਹ ਤਾਜ਼ਾ ਘਟਨਾ ਹੈ। ਸਥਾਨਕ ਸਰਕਾਰ ਵੱਲੋਂ ਸ਼ੁੱਕਰਵਾਰ ਦੇਰ ਰਾਤ ਜਾਰੀ ਬਿਆਨ ਮੁਤਾਬਕ ਬਲੂ ਨੀਲ ਸੂਬੇ 'ਚ ਹੌਸਾ ਅਤੇ ਬਿਰਤਾ ਜਾਤੀ ਸਮੂਹਾਂ ਦਰਮਿਆਨ ਝੜਪਾਂ ਇਸ ਹਫ਼ਤੇ ਦੀ ਸ਼ੁਰੂਆਤ 'ਚ ਇਕ ਕਿਸਾਨ ਦੇ ਕਤਲ ਤੋਂ ਬਾਅਦ ਹੋਈ ਸ਼ੁਰੂ ਹੋਈਆਂ।

ਇਹ ਵੀ ਪੜ੍ਹੋ : ਮਕਾਊ 'ਚ ਕੋਰੋਨਾ ਨੂੰ ਰੋਕਣ ਲਈ 5 ਦਿਨਾਂ ਲਈ ਹੋਰ ਵਧਾਇਆ ਗਿਆ ਲਾਕਡਾਊਨ

ਬਿਆਨ 'ਚ ਕਿਹਾ ਗਿਆ ਹੈ ਕਿ ਝੜਪ 'ਚ ਘਟੋ-ਘੱਟ 39 ਲੋਕ ਜ਼ਖਮੀ ਹੋ ਗਏ ਅਤੇ ਰੋਜੇਯਰਸ ਸ਼ਹਿਰ 'ਚ ਕਰੀਬ 16 ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਸਥਾਨਕ ਸਰਕਾਰ ਨੇ ਖੇਤਰ 'ਚ ਸ਼ਾਂਤੀ ਬਣਾਏ ਰੱਖਣ ਲਈ ਫੌਜ ਅਤੇ ਅਰਧ ਸੈਨਿਕ ਸਪੋਰਟ ਜਾਂ ਆਰ.ਐੱਸ.ਐੱਫ. ਨੂੰ ਤਾਇਨਾਤ ਕੀਤਾ। ਅਧਿਕਾਰੀਆਂ ਨੇ ਰਾਤ ਦਾ ਕਰਫ਼ਿਊ ਵੀ ਲੱਗਾ ਦਿੱਤਾ ਹੈ।

ਇਹ ਵੀ ਪੜ੍ਹੋ :ਆਪਣਾ ਬੋਰਡਿੰਗ ਪਾਸ ਸੋਸ਼ਲ ਮੀਡੀਆ 'ਤੇ ਨਾ ਕਰੋ ਪੋਸਟ : ਦੁਬਈ ਪੁਲਸ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News