300 ਅੱਤਵਾਦੀ ਮਰੇ ਬਾਲਾਕੋਟ ਸਟ੍ਰਾਈਕ 'ਚ, ਸਾਬਕਾ ਪਾਕਿ ਡਿਪਲੋਮੈਟ ਦਾ ਖ਼ੁਲਾਸਾ

Saturday, Jan 09, 2021 - 08:34 PM (IST)

ਇਸਲਾਮਾਬਾਦ- ਹੁਣ ਤੱਕ ਪਾਕਿਸਤਾਨ ਭਾਰਤ ਵੱਲੋਂ ਕੀਤੀ ਗਈ ਏਅਰ ਸਟ੍ਰਾਈਕ ਵਿਚ ਇਕ ਵੀ ਮੌਤ ਨਾ ਹੋਣ ਦੇ ਦਾਅਵੇ ਕਰ ਰਿਹਾ ਸੀ। ਹੁਣ ਇਸ ਦੀ ਪੂਰੀ ਪੋਲ ਖੁੱਲ੍ਹ ਗਈ ਹੈ। ਪਾਕਿਸਤਾਨ ਦੇ ਸਾਬਕਾ ਡਿਪਲੋਮੈਟ ਨੇ ਖ਼ੁਲਾਸਾ ਕੀਤਾ ਹੈ ਕਿ ਭਾਰਤ ਵੱਲੋਂ ਬਾਲਾਕੋਟ ਵਿਚ ਕੀਤੇ ਹਵਾਈ ਹਮਲੇ ਵਿਚ 300 ਅੱਤਵਾਦੀ ਮਾਰੇ ਗਏ ਸਨ। ਪਾਕਿਸਤਾਨ ਦੇ ਸਾਬਕਾ ਡਿਪਲੋਮੈਟ ਉਹ ਸ਼ਖਸ ਹਨ ਜੋ ਅਕਸਰ ਪਾਕਿਸਤਾਨੀ ਫ਼ੌਜ ਦੀ ਤਰਫ਼ਦਾਰੀ ਕਰਦੇ ਰਹਿੰਦੇ ਹਨ। ਭਾਰਤ ਨੇ ਇਹ ਕਾਰਵਾਈ ਪੁਲਵਾਮਾ ਹਮਲੇ ਦੇ ਕੁਝ ਦਿਨਾਂ ਬਾਅਦ ਕੀਤੀ ਸੀ।

ਪਾਕਿਸਤਾਨ ਦੇ ਸਾਬਕਾ ਡਿਪਲੋਮੈਟ ਆਗਾ ਹਿਲਾਲੀ ਨੇ ਇਕ ਨਿਊਜ਼ ਟੀ. ਵੀ. ਸ਼ੋਅ ਵਿਚ ਸਵੀਕਾਰ ਕੀਤਾ ਕਿ 26 ਫਰਵਰੀ 2019 ਨੂੰ ਹੋਈ ਬਾਲਾਕੋਟ ਏਅਰ ਸਟ੍ਰਾਈਕ ਵਿਚ 300 ਅੱਤਵਾਦੀ ਮਾਰੇ ਗਏ ਸਨ। 

PunjabKesari

ਹਿਲਾਲੀ ਅਕਸਰ ਟੀ. ਵੀ. ਸ਼ੋਅ ਦੀ ਬਹਿਸ ਵਿਚ ਹਿੱਸਾ ਲੈਂਦੇ ਹਨ ਤੇ ਅਕਸਰ ਪਕਿਸਤਾਨੀ ਫ਼ੌਜ ਦਾ ਪੱਖ ਪੂਰਦੇ ਹਨ। ਭਾਰਤੀ ਹਵਾਈ ਫ਼ੌਜ ਨੇ ਜਦੋਂ ਖੈਬਰ ਪਖਤੂਨਖਵਾ ਪ੍ਰਾਂਤ ਦੇ ਬਾਲਾਕੋਟ ਵਿਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕੀਤਾ ਸੀ, ਉਦੋਂ ਪਾਕਿਸਤਾਨ ਨੇ ਫ਼ਜੀਹਤ ਤੋਂ ਬਚਣ ਲਈ ਉਸ ਜਗ੍ਹਾ 'ਤੇ ਅੱਤਵਾਦੀਆਂ ਦੀ ਕਿਸੇ ਵੀ ਮੌਜੂਦਗੀ ਤੋਂ ਇਨਕਾਰ ਕੀਤਾ ਸੀ ਅਤੇ ਕੋਈ ਵੀ ਮੌਤ ਨਾ ਹੋਣ ਦਾ ਦਾਅਵਾ ਕੀਤਾ ਸੀ। 

ਇਹ ਵੀ ਪੜ੍ਹੋ- ਲਾਪਤਾ ਹੋਏ ਇੰਡੋਨੇਸ਼ੀਆਈ ਬੋਇੰਗ 737 ਦਾ ਸ਼ੱਕੀ ਮਲਬਾ ਮਿਲਿਆ : ਰਿਪੋਰਟਾਂ

ਗੌਰਤਲਬ ਹੈ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ 'ਤੇ ਹੋਏ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ, ਜਿਸ ਤੋਂ ਬਾਅਦ ਭਾਰਤ ਵੱਲੋਂ ਬਾਲਾਕੋਟ ਵਿਚ ਏਅਰ ਸਟ੍ਰਾਈਕ ਕੀਤੀ ਗਈ।

ਇਹ ਵੀ ਪੜ੍ਹੋ- ਵੱਡੀ ਖ਼ਬਰ! UK ਤੋਂ ਜਲਦ ਨੀਰਵ ਮੋਦੀ ਨੂੰ ਭਾਰਤ ਲਿਆ ਸਕਦੀ ਹੈ ਸਰਕਾਰ


Sanjeev

Content Editor

Related News