8 ਮਹੀਨਿਆਂ ਦੌਰਾਨ ਮਿਆਂਮਾਰ ’ਚ ਬੱਸ ਹਾਦਸਿਆਂ ’ਚ 30 ਮੌਤਾਂ

Thursday, Sep 05, 2024 - 04:20 PM (IST)

8 ਮਹੀਨਿਆਂ ਦੌਰਾਨ ਮਿਆਂਮਾਰ ’ਚ ਬੱਸ ਹਾਦਸਿਆਂ ’ਚ 30 ਮੌਤਾਂ

ਯਾਂਗੂਨ - ਇਸ ਸਾਲ ਦੇ ਪਹਿਲੇ 8 ਮਹੀਨਿਆਂ ਦੌਰਾਨ ਮਿਆਂਮਾਰ ਦੇ ਯਾਂਗੂਨ ’ਚ ਬੱਸ ਹਾਦਸਿਆਂ ’ਚ ਕੁੱਲ 30 ਲੋਕਾਂ ਦੀ ਮੌਤ ਹੋ ਗਈ ਅਤੇ 89 ਹੋਰ ਜ਼ਖ਼ਮੀ ਹੋ ਗਏ। ਯਾਂਗੂਨ ਰੀਜਨ ਪਬਲਿਕ ਟ੍ਰਾਂਸਪੋਰਟ ਕਮੇਟੀ (ਵਾਈ.ਆਰ.ਟੀ.ਸੀ.) ਦਾ ਹਵਾਲਾ ਦਿੰਦਿਆਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਜਨਵਰੀ, ਫਰਵਰੀ, ਮਾਰਚ ਅਤੇ ਮਈ ’ਚ ਚਾਰ-ਚਾਰ, ਅਪ੍ਰੈਲ ’ਚ ਦੋ, ਜੂਨ ’ਚ ਤਿੰਨ, ਜੁਲਾਈ ’ਚ ਸੱਤ ਅਤੇ ਅਗਸਤ ’ਚ ਦੋ ਮੌਤਾਂ ਸ਼ਾਮਲ ਹਨ, ਜਿਵੇਂ ਕਿ ਵੀਰਵਾਰ ਨੂੰ ਸਰਕਾਰੀ ਰੋਜ਼ਾਨਾ ਦਿ ਗਲੋਬਲ ਨਿਊ ਲਾਈਟ ਆਫ ਮਿਆਂਮਾਰ ਦੇ ਹਵਾਲੇ ਨਾਲ ਇਹ ਖਬਰ ਇਕ ਨਿਊਜ਼ ਏਜੰਸੀ ਨੇ ਦੱਸੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਸਿੰਗਾਪੁਰ ’ਚ PM ਨੇ ਸੈਮੀਕੰਡਕਟਰ ਦਾ ਕੀਤਾ ਦੌਰਾ

ਇਸ ਦੌਰਾਨ ਰਿਪੋਰਟ ’ਚ ਕਿਹਾ ਗਿਆ ਹੈ ਕਿ ਯਾਂਗੂਨ ਬੱਸ ਸਰਵਿਸ (ਵਾਈ.ਬੀ.ਐੱਸ.) ਦੀਆਂ ਬੱਸਾਂ ਦੇ ਹਾਦਸਿਆਂ ’ਚ ਬੱਸਾਂ ਤੋਂ ਡਿੱਗਣਾ ਅਤੇ ਮੋਟਰਸਾਈਕਲਾਂ, ਪ੍ਰਾਈਵੇਟ ਕਾਰਾਂ, ਟੈਕਸੀਆਂ ਅਤੇ ਟਰੱਕਾਂ ਨਾਲ ਟਕਰਾਉਣਾ ਸ਼ਾਮਲ ਹੈ। YBS ਇਕ ਬੱਸ ਟਰਾਂਸਪੋਰਟ ਨੈਟਵਰਕ ਹੈ ਜੋ ਮਿਆਂਮਾਰ ਦੇ ਵਪਾਰਕ ਸ਼ਹਿਰ ਯਾਂਗੂਨ ’ਚ ਕੰਮ ਕਰਦਾ ਹੈ। ਦੱਸ ਦਈਏ ਕਿ 131 ਰੂਟਾਂ 'ਤੇ ਲਗਭਗ 3,800 ਬੱਸਾਂ ਦੇ ਨਾਲ, ਨੈੱਟਵਰਕ ਰੋਜ਼ਾਨਾ ਲਗਭਗ 1.4 ਮਿਲੀਅਨ ਯਾਤਰੀਆਂ ਦੀ ਆਵਾਜਾਈ ਕਰਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਨੁਸ਼ਾਸਨਹੀਣ ਬੱਸ ਡਰਾਈਵਰਾਂ ਨੂੰ ਸਿੱਖਿਅਤ ਕਰਨ ਲਈ, YRTC ਨੇ 8 ਮਹੀਨਿਆਂ ਦੌਰਾਨ ਉਨ੍ਹਾਂ ਲਈ ਮਹੀਨਾਵਾਰ ਸੜਕ ਸੁਰੱਖਿਆ ਜਾਗਰੂਕਤਾ ਸੈਮੀਨਾਰ ਕਰਵਾਏ ਅਤੇ 1,200 ਤੋਂ ਵੱਧ ਡਰਾਈਵਰ ਸੈਮੀਨਾਰਾਂ ’ਚ ਹਿੱਸਾ ਲਿਆ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ’ਚ ਵਾਪਰੇ ਭਿਆਨਕ ਹਾਦਸੇ ’ਚ 4 ਭਾਰਤੀ ਜਿਊਂਦੇ ਸੜੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Sunaina

Content Editor

Related News