3 ਸਾਲ ਤੱਕ ਆਈ. ਐੱਸ. ਆਈ. ਐੱਸ ਦੀ ਗੁਲਾਮ ਰਹੀ ਇਹ ਕੁੜੀ ਕਾਲੇ ਕੱਪੜਿਆਂ ਨੂੰ ਸਮਝਦੀ ਹੈ ਮੌਤ

Wednesday, Jul 19, 2017 - 04:15 PM (IST)

ਰੱਕਾ— ਖਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ ਦੇ ਬਾਰੇ ਵਿਚ ਕੌਣ ਨਹੀਂ ਜਾਣਦਾ। ਇਹ ਅੱਤਵਾਦੀ ਅੱਤਿਆਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਕੇ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ। ਖਤਰਨਾਕ ਅੱਤਵਾਦੀ ਸੰਗਠਨ ਦੀ ਦਰਿੰਦਗੀ ਰੂਹ ਕੰਬਾ ਦੇਣ ਵਾਲੀ ਹੈ। 
ਅਜਿਹੀ ਹੀ ਕਹਾਣੀ ਇਕ ਮਾਸੂਮ ਦੀ ਹੈ, ਜਿਸ ਨੂੰ 5 ਸਾਲ ਦੀ ਉਮਰ ਵਿਚ ਆਈ. ਐੱਸ. ਆਈ. ਐੱਸ. ਵੱਲੋਂ ਅਗਵਾ ਕਰ ਲਿਆ ਗਿਆ ਸੀ ਅਤੇ ਹੁਣ ਉਹ 8 ਸਾਲ ਦੀ ਹੋ ਚੁੱਕੀ ਹੈ। 3 ਸਾਲ ਤੱਕ ਆਈ. ਐੱਸ. ਆਈ. ਐੱਸ. ਦੀ ਗੁਲਾਮ ਰਹੀ, ਇਹ ਕੁੜੀ ਹੁਣ ਕਾਲੇ ਕੱਪੜਿਆਂ ਨੂੰ ਦੇਖ ਕੇ ਹੀ ਡਰ ਜਾਂਦੀ ਹੈ। ਅਰਬ ਟੀ. ਵੀ. ਦੀ ਇਕ ਪੱਤਰਕਾਰ ਜੇਨ ਮੁੱਸਾ ਨੇ ਇਸ ਕੁੜੀ ਦੀ ਕਹਾਣੀ ਅਤੇ ਤਸਵੀਰਾਂ ਟਵੀਟ ਕੀਤੀਆਂ। 8 ਸਾਲ ਦੀ ਇਹ ਯਜੀਦੀ ਕੁੜੀ ਇਸ ਕਮਿਊਨਿਟੀ ਦੇ ਉਨ੍ਹਾਂ ਹਜ਼ਾਰਾਂ ਬਦਕਿਸਮਤਾਂ ਵਿਚ ਸ਼ਾਮਲ ਹੈ ਜੋ ਆਈ. ਐੱਸ. ਆਈ. ਐੱਸ ਵੱਲੋਂ ਫੜੇ ਗਏ ਅਤੇ ਗੁਲਾਮ ਬਣਾ ਲਏ ਗਏ। ਲੜਕੀ ਦਾ ਭਰਾ ਹੁਣ ਵੀ ਆਈ. ਐੱਸ. ਆਈ. ਐੱਸ ਦੇ ਕਬਜ਼ੇ ਵਿਚ ਹੈ। 

ਜੇਨ ਨੇ ਦੱਸਿਆ ਕਿ ਜਦੋਂ ਉਹ ਉਸ ਨੂੰ ਬਾਜ਼ਾਰ ਲੈ ਕੇ ਗਈ ਤਾਂ ਉਹ ਟੋਯੋਟਾ ਹਿਲਕਸ ਕਾਰਾਂ ਅਤੇ ਕਾਲੇ ਕੱਪੜਿਆਂ ਤੋਂ ਡਰਦੀ ਦਿਸੀ, ਕਿਉਂਕਿ ਇਹ ਉਸ ਨੂੰ ਆਈ. ਐੱਸ. ਆਈ. ਐੱਸ ਦੀ ਯਾਦ ਦਿਵਾਉਂਦੇ ਹਨ। ਉਸ ਦੀ ਖੁਆਇਸ਼ ਸੀ ਕਿ ਉਹ ਆਪਣੇ ਲਈ ਰੰਗਦਾਰ ਕੱਪੜੇ ਖਰੀਦੇ ਕਿਉਂਕਿ ਉਸ ਨੇ ਹੁਣ ਤੱਕ ਸਿਰਫ ਕਾਲੇ ਕੱਪੜੇ ਹੀ ਪਾਏ ਸਨ। ਹਾਲਾਂਕਿ ਆਈ. ਐੱਸ. ਆਈ. ਐੱਸ. ਅੱਤਵਾਦੀਆਂ ਦੇ ਡਰ ਕਾਰਨ ਹੁਣ ਵੀ ਉਹ ਆਪਣਾ ਚਿਹਰਾ ਢੱਕ ਕੇ ਰੱਖਦੀ ਹੈ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਆਈ. ਐੱਸ. ਆਈ. ਐੱਸ. ਵਾਲੇ ਕਦੇ ਵੀ ਵਾਪਸ ਆ ਸਕਦੇ ਹਨ।

 

 

 



 


Related News