ਕੈਨੇਡਾ 'ਚ ਧਾਰਮਿਕ ਸਥਾਨਾਂ 'ਚ ਚੋਰੀਆਂ ਕਰਨ ਵਾਲੇ 3 ਪੰਜਾਬੀ ਗ੍ਰਿਫ਼ਤਾਰ

Saturday, Mar 05, 2022 - 12:13 PM (IST)

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ)— ਉੱਤਰੀ ਮਿਸੀਸਾਗਾ ਅਤੇ ਬਰੈਂਪਟਨ ਦੇ ਧਾਰਮਿਕ ਪੂਜਾ ਸਥਾਨਾਂ 'ਤੇ ਲੱਗੇ ਦਾਨ ਬਕਸਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਚੋਰੀਆਂ ਦੇ ਸਬੰਧ ਵਿਚ 3 ਪੰਜਾਬੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ 'ਤੇ ਦਰਜਨਾਂ ਦੋਸ਼ ਲੱਗੇ ਹਨ। ਪੀਲ ਰੀਜਨਲ ਪੁਲਸ ਨੇ ਬੀਤੇ ਦਿਨ (3 ਮਾਰਚ) ਨੂੰ ਬਰੈਂਪਟਨ ਤੋਂ ਇਨ੍ਹਾਂ ਤਿੰਨਾਂ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਦਾ ਕਹਿਣਾ ਹੈ ਕਿ ਇਹ ਦੋਸ਼ ਪਿਛਲੇ ਸਾਲ ਨਵੰਬਰ ਮਹੀਨੇ ਅਤੇ ਇਸ ਮਹੀਨੇ ਦਰਮਿਆਨ ਮਿਸੀਸਾਗਾ ਅਤੇ ਬਰੈਂਪਟਨ ਦੇ ਮਾਲਟਨ ਖੇਤਰ ਵਿਚ ਮੰਦਰਾਂ ਅਤੇ ਹੋਰ ਧਾਰਮਿਕ ਪੂਜਾ ਸਥਾਨਾਂ ਵਿਚ ਇਕ ਦਰਜਨ ਤੋਂ ਵੱਧ ਤੋੜ-ਭੰਨ ਅਤੇ ਚੋਰੀ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦਰਮਿਆਨ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਪੁਤਿਨ ਨੂੰ ਫੇਸਬੁੱਕ 'ਤੇ ਕੀਤਾ ਅਨਫਰੈਂਡ

ਪੁਲਸ ਨੇ ਪਹਿਲਾਂ ਇਨ੍ਹਾਂ ਘਟਨਾਵਾਂ ਨੂੰ "ਮੌਕੇ ਦਾ ਅਪਰਾਧ" ਦੱਸਿਆ ਸੀ ਅਤੇ ਉਨ੍ਹਾਂ ਕੋਲ ਇਸ ਸਮੇਂ ਇਹ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਹੈ ਕਿ ਘਟਨਾਵਾਂ ਨਫ਼ਰਤ ਤੋਂ ਪ੍ਰੇਰਿਤ ਹਨ। ਜਾਂਚਕਰਤਾਵਾਂ ਦੇ ਅਨੁਸਾਰ, ਚੋਰੀਆਂ ਲਈ ਜ਼ਿੰਮੇਵਾਰ ਲੋਕਾਂ ਨੇ ਇਮਾਰਤਾਂ ਵਿਚ ਪਹੁੰਚ ਕੀਤੀ, ਦਾਨ ਬਕਸਿਆਂ ਵਿਚੋਂ ਨਕਦੀ ਕੱਢਣ ਲਈ ਅੱਗੇ ਵਧੇ ਅਤੇ ਫਿਰ ਖੇਤਰ ਤੋਂ ਭੱਜ ਗਏ। ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਇਹ ਅਪਰਾਧ ਨਫ਼ਰਤ ਤੋਂ ਪ੍ਰੇਰਿਤ ਹਨ। ਹਾਲਾਂਕਿ, ਜਦੋਂ ਇਹ ਜਾਂਚ ਅੱਗੇ ਵਧਦੀ ਹੈ ਤਾਂ ਸਾਰੇ ਸੰਭਾਵੀ ਉਦੇਸ਼ਾਂ 'ਤੇ ਵਿਚਾਰ ਕੀਤਾ ਜਾਣਾ ਜਾਰੀ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ: ਪੁਤਿਨ ਦੇ ਸਿਰ ’ਤੇ 1 ਮਿਲੀਅਨ ਡਾਲਰ ਦਾ ਇਨਾਮ, ਰੂਸੀ ਬਿਜ਼ਨੈੱਸਮੈਨ ਬੋਲਿਆ-ਜ਼ਿੰਦਾ ਜਾਂ ਮੁਰਦਾ ਦੋਵੇਂ ਚੱਲਣਗੇ

ਤਿੰਨਾਂ ਪੰਜਾਬੀਆਂ ਦੀ ਪਛਾਣ ਜਗਦੀਸ਼ ਪੰਧੇਰ (39), ਗੁਰਸ਼ਰਨਜੀਤ ਢੀਂਡਸਾ (31) ਅਤੇ ਪਰਮਿੰਦਰ ਗਿੱਲ (42) ਵਜੋਂ ਹੋਈ ਹੈ, ਜੋ ਬਰੈਂਪਟਨ ਦੇ ਰਹਿਣ ਵਾਲੇ ਹਨ। ਹਰੇਕ 'ਤੇ ਭੇਸ ਬਦਲ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ 13 ਦੋਸ਼ ਲਗਾਏ ਗਏ ਹਨ। ਇਨ੍ਹਾਂ ਤਿੰਨਾਂ ਨੇ 4 ਮਾਰਚ ਨੂੰ ਜ਼ਮਾਨਤ ਦੀ ਸੁਣਵਾਈ ਲਈ ਬਰੈਂਪਟਨ ਅਦਾਲਤ ਵਿਚ ਪੇਸ਼ ਹੋਣਾ ਸੀ।

ਇਹ ਵੀ ਪੜ੍ਹੋ: ਪੁਤਿਨ ਦੀ ਫ਼ੌਜ ਦੇ ਕਬਜ਼ੇ ’ਚ ਯੂਰਪ ਦਾ ਸਭ ਤੋਂ ਵੱਡਾ ‘ਪ੍ਰਮਾਣੂ ਪਲਾਂਟ’, ਯੂਕ੍ਰੇਨ ਨੇ ਦੁਨੀਆ ਤੋਂ ਮੰਗੀ ਮਦਦ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News