ਅਲਬਰਟਾ ''ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਹਲਾਕ

Thursday, Aug 22, 2019 - 09:22 PM (IST)

ਅਲਬਰਟਾ ''ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਹਲਾਕ

ਅਲਬਰਟਾ— ਕੈਨੇਡਾ ਦੇ ਅਲਬਰਟਾ ਸੂਬੇ 'ਚ 10 ਗੱਡੀਆਂ ਦੀ ਸ਼ਮੂਲੀਅਤ ਵਾਲੇ ਭਿਆਨਕ ਸੜਕ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖ਼ਮੀ ਹੋ ਗਏ। ਦੋ ਜ਼ਖ਼ਮੀਆਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਇਸ ਦੀ ਜਾਣਕਾਰੀ ਆਰ.ਸੀ.ਐੱਮ.ਪੀ. ਪੁਲਸ ਵਲੋਂ ਦਿੱਤੀ ਗਈ ਹੈ।

ਦੱਖਣੀ ਅਲਬਰਟਾ ਦੇ ਓਯੇਨ ਸ਼ਹਿਰ ਨੇੜੇ ਵਾਪਰੇ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਤਿੰਨ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖ਼ਮੀਆਂ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਇਹ ਹਾਦਸਾ ਹਾਈਵੇਅ 9 'ਤੇ ਇਕ ਉਸਾਰੀ ਸਥਾਨ ਨੇੜੇ ਹੋਇਆ, ਜਿਸ ਦੌਰਾਨ ਤਿੰਨ ਟ੍ਰੈਕਟਰ ਟ੍ਰੇਲਰ ਤੇ 7 ਮੁਸਾਫ਼ਰ ਗੱਡੀਆਂ ਆਪਸ 'ਚ ਭਿੜ ਗਈਆਂ। ਇਕ ਟ੍ਰੈਕਟਰ ਟ੍ਰੇਲਰ 'ਚ ਤੇਲ ਲੱਦਿਆ ਹੋਇਆ ਸੀ, ਜਿਸ ਨੂੰ ਹਾਦਸੇ ਮਗਰੋਂ ਅੱਗ ਲੱਗ ਗਈ।

ਹਾਦਸੇ ਨੂੰ ਅੱਖੀਂ ਵੇਖਣ ਵਾਲੇ ਡੈਬੀ ਲਾਫ਼ਲਿਨ ਨੇ ਦੱਸਿਆ ਕਿ ਹਾਈਵੇਅ ਦੀਆਂ ਦੋ ਲਾਈਨਾਂ ਤੋਂ ਹਰ ਵੇਲੇ ਟ੍ਰਾਂਸਪੋਰਟ ਟਰੱਕ ਲੰਘਦੇ ਰਹਿੰਦੇ ਹਨ ਜਦਕਿ ਪਿਛਲੇ ਦਿਨੀਂ ਸੈਲਾਨੀਆਂ ਦੀ ਭੀੜ ਵੀ ਕਾਫ਼ੀ ਵਧ ਗਈ। ਲਾਫ਼ਲਿਨ ਨੇ ਕਿਹਾ ਕਿ ਦੋ ਹਫ਼ਤਿਆਂ ਵਿਚ ਦੋ ਭਿਆਨਕ ਹਾਦਸੇ ਵਾਪਰ ਚੁੱਕੇ ਹਨ ਅਤੇ ਇਸ ਪਾਸੇ ਧਿਆਨ ਦਿਤੇ ਜਾਣ ਦੀ ਸਖ਼ਤ ਜ਼ਰੂਰਤ ਹੈ। ਅਲਬਰਟਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਰਿਕ ਮੈਕਇਵੌਰ ਨੇ ਕਿਹਾ ਕਿ ਵਿਭਾਗ ਵੱਲੋਂ ਹਾਦਸੇ ਦੀ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।


author

Baljit Singh

Content Editor

Related News