ਹੈਰੋਅ ਦੇ ਹਸਪਤਾਲ ਦੀਆਂ ਬਿਨ ਬੈਗ ਪਾ ਕੇ ਸੇਵਾਵਾਂ ਦੇਣ ਵਾਲੀਆਂ 3 ਨਰਸਾਂ ਵੀ ਵਾਇਰਸ ਤੋਂ ਪੀੜਤ
Thursday, Apr 09, 2020 - 07:04 PM (IST)

ਗਲਾਸਗੋ/ਲੰਡਨ(ਮਨਦੀਪ ਖੁਰਮੀ, ਸੰਜੀਵ ਭਨੋਟ)- ਬਰਤਾਨੀਆ ਵਿਚ ਕੋਰੋਨਾਵਾਇਰਸ ਕਾਰਨ ਮੌਤਾਂ ਵਿਚ ਤੇਜ਼ੀ ਨਾਲ ਉਛਾਲ ਆ ਰਿਹਾ ਹੈ। ਨਿੱਜੀ ਸੁਰੱਖਿਆ ਸਮਾਨ ਦੀ ਕਿੱਲਤ ਨਾਲ ਜੂਝ ਰਹੇ ਸਿਹਤ ਕਾਮੇ ਵੀ ਬੇਹੱਦ ਨਿਰਾਸ਼ ਨਜ਼ਰ ਆ ਰਹੇ ਹਨ। ਬੀਤੇ ਦਿਨੀਂ ਹੈਰੋਅ ਦੇ ਨਾਰਥਵਿਕ ਪਾਰਕ ਹਸਪਤਾਲ ਦੀਆਂ ਤਿੰਨ ਨਰਸਾਂ ਵੱਲੋਂ ਆਪਣੇ ਸਰੀਰ 'ਤੇ ਪਲਾਸਟਿਕ ਦੇ ਬਿਨ ਬੈਗ ਪਹਿਨ ਕੇ ਕੀਤੀ ਤਸਵੀਰ ਨਸ਼ਰ ਕਰਕੇ ਸੁਰੱਖਿਆ ਸਮਾਨ ਦੀ ਕਿੱਲਤ ਬਾਰੇ ਦੱਸਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਤਿੰਨੇ ਨਰਸਾਂ ਦਾ ਟੈਸਟ ਵੀ ਪਾਜ਼ੀਟਿਵ ਆਇਆ ਹੈ। ਦੱਸਣਾ ਬਣਦਾ ਹੈ ਕਿ ਹਸਪਤਾਲ ਦੇ ਇਕ ਵਾਰਡ ਦੇ ਲਗਭਗ ਅੱਧੇ ਤੋਂ ਵੱਧ ਸਟਾਫ ਦੇ ਪੀੜਤ ਹੋਣ ਦਾ ਵੀ ਸਮਾਚਾਰ ਹੈ ਕਿਉਂਕਿ ਉਕਤ ਵਾਰਡ ਵਿਚ ਪਏ ਸਾਰੇ ਬੈੱਡ ਪੀੜਤਾਂ ਨਾਲ ਭਰੇ ਪਏ ਹਨ।
ਪਿਛਲੇ ਦੋ ਤਿੰਨਾਂ ਦਿਨਾਂ ਤੋਂ ਬਰਤਾਨਵੀ ਮੌਸਮ ਵਿਚ ਗਰਮਾਹਟ ਨੂੰ ਦੇਖਦਿਆਂ ਆਉਣ ਵਾਲੇ ਦਿਨਾਂ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਤਾਂ ਦੀ ਗਿਣਤੀ ਵਿਚ ਅਥਾਹ ਵਾਧਾ ਹੋਵੇਗਾ ਕਿਉਂਕਿ ਧੁੱਪ ਦੇ ਦਿਨਾਂ ਵਿਚ ਲੋਕ ਵੱਡੀ ਗਿਣਤੀ ਵਿਚ ਬਾਹਰ ਨਿਕਲਦੇ ਹਨ ਤੇ ਪੀੜਤਾਂ ਦੀ ਗਿਣਤੀ ਵਿਚ ਵੀ ਅਥਾਹ ਵਾਧੇ ਦੀ ਸੰਭਾਵਨਾ ਹੈ।