ਇਜ਼ਰਾਈਲੀ ਹਵਾਈ ਹਮਲੇ ’ਚ ਹਿਜ਼ਬੁੱਲਾ ਦੇ 3 ਮੈਂਬਰ ਢੇਰ
Wednesday, Sep 18, 2024 - 12:30 PM (IST)
ਬੈਰੂਤ - ਲੇਬਨਾਨੀ ਫੌਜੀ ਸੂਤਰਾਂ ਅਨੁਸਾਰ, ਸ਼ਾਮ ਨੂੰ ਦੱਖਣੀ ਲੇਬਨਾਨ ਦੇ ਇਕ ਪਿੰਡ 'ਤੇ ਇਜ਼ਰਾਈਲੀ ਹਵਾਈ ਹਮਲੇ ’ਚ ਤਿੰਨ ਹਿਜ਼ਬੁੱਲਾ ਮੈਂਬਰ ਮਾਰੇ ਗਏ ਸਨ। ਫੌਜੀ ਸੂਤਰਾਂ ਨੇ ਆਪਣਾ ਨਾਂ ਖੁਫੀਆ ਰੱਖਣ ਦੀ ਸ਼ਰਤ 'ਤੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਕ ਇਜ਼ਰਾਈਲੀ ਲੜਾਕੂ ਜਹਾਜ਼ ਨੇ ਸਰਹੱਦੀ ਪਿੰਡ ਮਜਦਲ ਸੇਲਮ 'ਚ ਇਕ ਘਰ 'ਤੇ ਹਵਾ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀਆਂ ਦੋ ਮਿਜ਼ਾਈਲਾਂ ਦਾਗੀਆਂ, ਜਿਸ ਨਾਲ ਘਰ ਤਬਾਹ ਹੋ ਗਿਆ ਅਤੇ ਨੇੜੇ ਦੀਆਂ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਸੂਤਰਾਂ ਮੁਤਾਬਕ ਜ਼ਖਮੀਆਂ ਨੂੰ ਦੱਖਣੀ ਲੇਬਨਾਨ ਦੇ ਟੇਬਨੀਨ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਹਮਲਿਆਂ ਦਾ ਟਰੰਪ ਕਾਰਡ, 1 ਘੰਟੇ ’ਚ ਡੋਨੇਸ਼ਨ ਦੇ 10 ਲੱਖ ਈਮੇਲ ਭੇਜੇ
ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਇਜ਼ਰਾਈਲੀ ਲੜਾਕੂ ਜਹਾਜ਼ਾਂ ਅਤੇ ਡਰੋਨਾਂ ਨੇ ਮੰਗਲਵਾਰ ਦੁਪਹਿਰ ਨੂੰ ਦੱਖਣੀ ਲੇਬਨਾਨ ਦੇ ਤਿੰਨ ਸਰਹੱਦੀ ਕਸਬਿਆਂ ਅਤੇ ਪਿੰਡਾਂ 'ਤੇ ਤਿੰਨ ਹਵਾਈ ਹਮਲੇ ਕੀਤੇ, ਜਦੋਂ ਕਿ ਇਜ਼ਰਾਈਲੀ ਤੋਪਖਾਨੇ ਨੇ ਦੱਖਣੀ ਲੇਬਨਾਨ ਦੇ 5 ਕਸਬਿਆਂ ਅਤੇ ਪਿੰਡਾਂ 'ਤੇ ਗੋਲੀਬਾਰੀ ਕੀਤੀ। 8 ਅਕਤੂਬਰ, 2023 ਤੋਂ ਲੈਬਨਾਨ-ਇਜ਼ਰਾਈਲ ਸਰਹੱਦ 'ਤੇ ਤਣਾਅ ਵਧ ਗਿਆ ਹੈ, ਜਦੋਂ ਹਿਜ਼ਬੁੱਲਾ ਨੇ ਪਿਛਲੇ ਦਿਨ ਹਮਾਸ ਦੇ ਹਮਲੇ ਦੇ ਸਮਰਥਨ ’ਚ ਇਜ਼ਰਾਈਲ ਵੱਲ ਰਾਕੇਟ ਦਾਗੇ ਸਨ। ਜਵਾਬ ’ਚ, ਇਜ਼ਰਾਈਲ ਨੇ ਦੱਖਣ-ਪੂਰਬੀ ਲੇਬਨਾਨ ’ਚ ਭਾਰੀ ਤੋਪਖਾਨੇ ਦੀ ਗੋਲੀਬਾਰੀ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।